ਘਰੇਲੂ ਕਲੇਸ਼ ਬਣਿਆ ਜਾਨਲੇਵਾ, ਪਤੀ ਵੱਲੋਂ ਪਤਨੀ ਦਾ ਕਤਲ

By  PTC NEWS September 4th 2020 01:55 PM -- Updated: September 4th 2020 05:29 PM

ਫਗਵਾੜਾ - ਨੇੜਲੇ ਪਿੰਡ ਸਾਹਨੀ ਵਿੱਚ ਘਰੇਲੂ ਝਗੜ ਨੇ ਇੱਕ ਔਰਤ ਦੀ ਜਾਨ ਲੈ ਲਈ ਅਤੇ ਦੋ ਬੱਚਿਆਂ ਦੇ ਸਿਰੋਂ ਮਾਂ ਦਾ ਸਾਇਆ ਚੁੱਕ ਲਿਆ। ਇਸ ਔਰਤ ਦੀ ਜਾਨ ਲੈਣ ਦਾ ਇਲਜ਼ਾਮ ਉਸ ਦੇ ਪਤੀ ਸਿਰ ਲੱਗ ਰਿਹਾ ਹੈ।

Husband killed wife in Phagwara

ਮਿਲੀ ਜਾਣਕਾਰੀ ਅਨੁਸਾਰ ਪਵਨ ਕੁਮਾਰ ਵਾਸੀ ਬਿਲਗਾ ਆਪਣੀ ਪਤਨੀ ਪਿੰਦਰ ਕੌਰ (37) ਤੇ 2 ਬੇਟੀਆਂ ਨਾਲ ਪਿਛਲੇ ਦੋ ਸਾਲ ਤੋਂ ਪਿੰਡ ਸਾਹਨੀ ਵਿਖੇ ਰਹਿ ਰਿਹਾ ਸੀ। ਪਤੀ-ਪਤਨੀ ਦਾ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀ। ਇਸੇ ਕਾਰਨ ਹੁਣ ਪਿਛਲੇ ਕਾਫ਼ੀ ਦਿਨਾਂ ਤੋਂ ਪਿੰਦਰ ਕੌਰ ਆਪਣੇ ਪੇਕੇ ਪਿੰਡ ਰਾਮਪੁਰ ਸੁੰਨੜਾ 'ਚ ਰਹਿ ਰਹੀ ਸੀ। ਕੁਝ ਦਿਨ ਪਹਿਲਾਂ ਪਵਨ ਕੁਮਾਰ ਆਪਣੇ ਸਹੁਰੇ ਗਿਆ ਤੇ ਆਪਣੀ ਗਲਤੀ ਮੰਨਦੇ ਹੋਏ ਪਿੰਦਰ ਕੌਰ ਤੇ ਬੇਟੀਆਂ ਨੂੰ ਆਪਣੇ ਨਾਲ ਵਾਪਸ ਪਿੰਡ ਸਾਹਨੀ ਲੈ ਆਇਆ, ਪਰ ਮੁੜ ਬੁੱਧਵਾਰ ਦੇ ਦਿਨ ਪਵਨ ਕੁਮਾਰ ਆਪਣੀਆਂ ਦੋਵੇਂ ਬੇਟੀਆਂ ਨੂੰ ਫਿਰ ਤੋਂ ਆਪਣੇ ਸਹੁਰੇ ਘਰ ਛੱਡ ਆਇਆ ਸੀ।

Husband killed wife in Phagwara

ਇਸੇ ਦੌਰਾਨ ਪਿੰਦਰ ਕੌਰ ਲੋਕਾਂ ਦੇ ਘਰਾਂ 'ਚ ਕੰਮ ਕਰ ਕੇ ਗੁਜ਼ਾਰਾ ਚਲਾਉਣ ਲੱਗੀ ਸੀ। ਵੀਰਵਾਰ ਦੇ ਦਿਨ ਜਦੋਂ ਪਿੰਦਰ ਕੌਰ ਲੋਕਾਂ ਦੇ ਘਰਾਂ 'ਚ ਕੰਮ ਕਰਨ ਨਾ ਪਹੁੰਚੀ ਤਾਂ ਉਨ੍ਹਾਂ ਨੇ ਪਿੰਦਰ ਕੌਰ ਦੇ ਮਾਪਿਆਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਮਿ੍ਤਕਾ ਦਾ ਭਰਾ ਮਨਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਆਪਣੀਆਂ ਦੋਵਾਂ ਭਾਣਜੀਆਂ ਨੂੰ ਲੈ ਕੇ ਜਿਉਂ ਹੀ ਪਿੰਡ ਸਾਹਨੀ ਵਿਖੇ ਪੁੱਜਾ ਤਾਂ ਉਸ ਦੀ ਲਾਸ਼ ਬੈੱਡ 'ਤੇ ਪਈ ਸੀ ਤੇ ਉਸ ਦੇ ਗਲ਼ੇ 'ਤੇ ਨਿਸ਼ਾਨ ਸਨ।

Husband killed wife in Phagwara

ਇਸ ਸਬੰਧੀ ਥਾਣਾ ਰਾਵਲਪਿੰਡੀ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਐੱਸ.ਪੀ. ਫਗਵਾੜਾ ਮਨਵਿੰਦਰ ਸਿੰਘ, ਡੀ.ਐੱਸ.ਪੀ. ਫਗਵਾੜਾ ਪਰਮਜੀਤ ਸਿੰਘ ਤੇ ਐੱਸ.ਐੱਚ.ਓ. ਕਰਨੈਲ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤੀ। ਗੱਲਬਾਤ ਕਰਦਿਆਂ ਐੱਸ.ਐੱਚ.ਓ. ਕਰਨੈਲ ਸਿੰਘ ਨੇ ਦੱਸਿਆ ਕਿ ਮਿ੍ਤਕਾ ਪਿੰਦਰ ਕੌਰ ਦੇ ਭਰਾ ਮਨਜੀਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਪਿੰਦਰ ਕੌਰ ਦੇ ਪਤੀ ਪਵਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Related Post