ਚੱਲਦੇ ਮੋਟਰਸਾਈਕਲ ਤੋਂ ਪਤਨੀ ਨੂੰ ਮਾਰਿਆ ਧੱਕਾ, ਜ਼ਖਮੀ ਹਾਲਤ 'ਚ ਛੱਡ ਪਤੀ ਫ਼ਰਾਰ

By  Shanker Badra September 21st 2020 03:42 PM

ਚੱਲਦੇ ਮੋਟਰਸਾਈਕਲ ਤੋਂ ਪਤਨੀ ਨੂੰ ਮਾਰਿਆ ਧੱਕਾ, ਜ਼ਖਮੀ ਹਾਲਤ 'ਚ ਛੱਡ ਪਤੀ ਫ਼ਰਾਰ:ਜ਼ੀਰਕਪੁਰ : ਆਪਣੀ ਪਤਨੀ ਨਾਲ ਹੋਈ ਮਾਮੂਲੀ ਤਕਰਾਰ ਦਾ ਇੱਕ ਵਿਅਕਤੀ ਨੇ ਐਨਾ ਬੁਰਾ ਮਨਾ ਗਿਆ ਕਿ ਉਸ ਨੇ ਆਪਣੀ ਪਤਨੀ ਨੂੰ ਚੱਲਦੇ ਮੋਟਰਸਾਈਕਲ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਅਤੇ ਬਿਨਾਂ ਉਸ ਦੀ ਹਾਲਤ ਦੀ ਪਰਵਾਹ ਕੀਤੇ ਉਸ ਨੂੰ ਉੱਥੇ ਹੀ ਛੱਡ ਕੇ ਚਲਾ ਗਿਆ। ਜ਼ਖਮੀ ਹਾਲਤ 'ਚ ਪਤਨੀ ਸਾਰੀ ਰਾਤ ਸੜਕ ਕਿਨਾਰੇ ਬੈਠੀ ਰਹੀ।

ਚੱਲਦੇ ਮੋਟਰਸਾਈਕਲ ਤੋਂ ਪਤਨੀ ਨੂੰ ਮਾਰਿਆ ਧੱਕਾ, ਜ਼ਖਮੀ ਹਾਲਤ 'ਚ ਛੱਡ ਪਤੀ ਫ਼ਰਾਰ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜ਼ੀਰਕਪੁਰ ਦੇ ਮਸ਼ਹੂਰ ਸੇਠੀ ਢਾਬਾ ਦੇ ਮਾਲਕ ਅਤੇ ਸਮਾਜ ਸੇਵੀ ਸੋਨੂੰ ਸੇਠੀ ਨੇ ਦੱਸਿਆ ਕਿ ਜ਼ੀਰਕਪੁਰ ਦੇ ਪੁਰਾਣੇ ਪੁਲਿਸ ਸਟੇਸ਼ਨ ਵਾਲੀ ਰੋਡ 'ਤੇ ਸਵੇਰੇ ਇੱਕ ਔਰਤ ਜ਼ਖ਼ਮੀ ਹਾਲਤ 'ਚ ਐੱਮਆਰਐੱਫ ਟਾਇਰਾਂ ਦੇ ਸ਼ੋਅਰੂਮ ਦੇ ਬਾਹਰ ਬੈਠੀ ਸੀ। ਜਦੋਂ ਦੁਕਾਨ ਦਾ ਮਾਲਕ ਆ ਕੇ ਦੁਕਾਨ ਖੋਲ੍ਹਣ ਲੱਗਾ ਤਾਂ ਉਸ ਨੇ ਦੇਖਿਆ ਕਿ ਇੱਕ ਔਰਤ ਜ਼ਖ਼ਮੀ ਹਾਲਤ 'ਚ ਬੈਠੀ ਹੋਈ ਹੈ ,ਜਿਸ ਦੇ ਚਿਹਰੇ 'ਤੇ ਇੱਕ ਡੂੰਘੀ ਸੱਟ ਲੱਗੀ ਹੋਈ ਹੈ।

ਚੱਲਦੇ ਮੋਟਰਸਾਈਕਲ ਤੋਂ ਪਤਨੀ ਨੂੰ ਮਾਰਿਆ ਧੱਕਾ, ਜ਼ਖਮੀ ਹਾਲਤ 'ਚ ਛੱਡ ਪਤੀ ਫ਼ਰਾਰ

ਗੱਲਬਾਤ ਕਰਨ ਤੋਂ ਬਾਅਦ ਉਸ ਔਰਤ ਨੇ ਦੱਸਿਆ ਕਿ ਉਸ ਔਰਤ ਦਾ ਨਾਂ ਰੀਤੂ ਹੈ ਅਤੇ ਉਸ ਦੇ ਪਤੀ ਦਾ ਨਾਂ ਬਾਬੂ ਰਾਮ ਹੈ ਜੋ ਕਿ ਮਨੀਮਾਜਰਾ ਵਿੱਚ ਬੈਂਡ ਵਾਜਾ ਵਜਾਉਣ ਦਾ ਕੰਮ ਕਰਦਾ ਹੈ। ਰੀਤੂ ਦੇ ਦੱਸੇ ਅਨੁਸਾਰ ਉਹ ਆਪਣੇ ਪਤੀ ਦੇ ਨਾਲ ਰਾਤ ਕਰੀਬ 10 ਵਜੇ ਮੋਟਰਸਾਈਕਲ 'ਤੇ ਕਿਤੇ ਜਾ ਰਹੀ ਸੀ।

ਚੱਲਦੇ ਮੋਟਰਸਾਈਕਲ ਤੋਂ ਪਤਨੀ ਨੂੰ ਮਾਰਿਆ ਧੱਕਾ, ਜ਼ਖਮੀ ਹਾਲਤ 'ਚ ਛੱਡ ਪਤੀ ਫ਼ਰਾਰ

ਪਤੀ-ਪਤਨੀ 'ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਗੁੱਸੇ 'ਚ ਆ ਕੇ ਉਸ ਦੇ ਪਤੀ ਬਾਬੂ ਰਾਮ ਨੇ ਉਸ ਨੂੰ ਚੱਲਦੇ ਮੋਟਰਸਾਈਕਲ ਤੋਂ ਧੱਕਾ ਦੇ ਦਿੱਤਾ। ਨਾਲ ਹੀ ਪਿੱਛੋਂ ਆ ਰਹੀ ਇੱਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ,ਜਿਸ ਨਾਲ ਉਸ ਦੇ ਚਿਹਰੇ 'ਤੇ ਸੱਟਾਂ ਵੱਜੀਆਂ ਅਤੇ ਅੱਖ 'ਚ ਵੀ ਨੀਲ ਪੈ ਗਿਆ।

educare

ਟਾਇਰਾਂ ਦੇ ਸ਼ੋਅਰੂਮ ਦੇ ਮਾਲਕ ਨੇ ਸਮਾਜ ਸੇਵੀ ਸੋਨੂੰ ਸੇਠੀ ਨੂੰ ਫੋਨ ਕੀਤਾ ਅਤੇ ਉਨ੍ਹਾਂ ਵੱਲੋਂ ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਮੁਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਔਰਤ ਨੂੰ ਮੋਟਰਸਾਈਕਲ ਤੋਂ ਧੱਕਾ ਮਾਰ ਕੇ ਸੁੱਟਣ ਵਾਲੇ ਪਤੀ ਅਤੇ ਮਾਮਲੇ ਨਾਲ ਜੁੜੇ ਹੋਰ ਵੇਰਵਿਆਂ ਦੀ ਉਡੀਕ ਹੈ।

-PTCNews

Related Post