ਕਾਲਜ 'ਚ ਰੂਟੀਨ ਹੈਲਥ ਚੈੱਕਅੱਪ ਦੌਰਾਨ ਮਿਲੀਆਂ 3 ਲੜਕੀਆਂ ਗਰਭਵਤੀ , ਕਾਲਜ ਪ੍ਰਬੰਧਕਾਂ ਦੇ ਉੱਡੇ ਹੋਸ਼

By  Shanker Badra December 30th 2019 04:27 PM

ਕਾਲਜ 'ਚ ਰੂਟੀਨ ਹੈਲਥ ਚੈੱਕਅੱਪ ਦੌਰਾਨ ਮਿਲੀਆਂ 3 ਲੜਕੀਆਂ ਗਰਭਵਤੀ , ਕਾਲਜ ਪ੍ਰਬੰਧਕਾਂ ਦੇ ਉੱਡੇ ਹੋਸ਼:ਹੈਦਰਾਬਾਦ : ਹੈਦਰਾਬਾਦ ਦੇ ਇੱਕ ਸਰਕਾਰੀ ਕਾਲਜ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗ੍ਰੈਜੁਏਸ਼ਨ ਦੀਆਂ ਤਿੰਨ ਵਿਦਿਆਰਥਣਾਂ ਦੇ ਗਰਭਵਤੀ ਹੋਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਕਾਲਜ ਵਿੱਚ ਹੜਕੰਪ ਮੱਚ ਗਿਆ ਹੈ। ਦੱਸਿਆ ਜਾਂਦਾ ਹੈ ਕਿ ਹੈਲਥ ਚੈਕਅਪ ਬੀਤੀ 21 ਨਵੰਬਰ ਨੂੰ ਕੀਤਾ ਗਿਆ ਸੀ ਪਰ ਇਸ ਬਾਰੇ ਜਾਣਕਾਰੀ ਬੀਤੇ ਦਿਨੀਂ ਸ਼ਨਿੱਚਰਵਾਰ ਨੂੰ ਸਾਹਮਣੇ ਆਈ ਹੈ।

Hyderabad : 3 college students found pregnant in medical test ਕਾਲਜ 'ਚ ਰੂਟੀਨ ਹੈਲਥ ਚੈੱਕਅੱਪ ਦੌਰਾਨ ਮਿਲੀਆਂ 3 ਲੜਕੀਆਂ ਗਰਭਵਤੀ , ਕਾਲਜ ਪ੍ਰਬੰਧਕਾਂ ਦੇ ਉੱਡੇ ਹੋਸ਼

ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ ਦੇ ਕੁਮਾਰਮਭੀਮ ਅਸੀਫਾਬਾਦ ਜ਼ਿਲ੍ਹੇ 'ਚ ਸਥਿਤ ਇੱਕ ਸਰਕਾਰੀ ਕਾਲਜ 'ਚ 10 ਵਿਦਿਆਰਥਣਾਂ ਦਾ ਰੂਟੀਨ ਹੈਲਥ ਚੈੱਕਅੱਪ ਕੀਤਾ ਗਿਆ ਸੀ। ਇਸ ਦੌਰਾਨ ਇਨ੍ਹਾਂ 'ਚੋਂ 3 ਵਿਦਿਆਰਥਣਾਂ ਗਰਭਵਤੀ ਮਿਲੀਆਂ ਹਨ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (ਡੀਸੀਪੀਓ) ਨੇ ਸ਼ੱਕ ਪ੍ਰਗਟਾਇਆ ਹੈ ਕਿ ਇਨ੍ਹਾਂ ਤਿੰਨਾਂ ਵਿਦਿਆਰਥਣਾਂ ਨਾਲ ਕੁੱਝ ਸਮੇਂ ਪਹਿਲਾਂ ਜਿਨਸੀ ਸ਼ੋਸ਼ਣ ਕੀਤਾ ਗਿਆ ਹੋਵੇਗਾ।

Hyderabad : 3 college students found pregnant in medical test ਕਾਲਜ 'ਚ ਰੂਟੀਨ ਹੈਲਥ ਚੈੱਕਅੱਪ ਦੌਰਾਨ ਮਿਲੀਆਂ 3 ਲੜਕੀਆਂ ਗਰਭਵਤੀ , ਕਾਲਜ ਪ੍ਰਬੰਧਕਾਂ ਦੇ ਉੱਡੇ ਹੋਸ਼

ਇਨ੍ਹਾਂ 'ਚੋਂ ਦੋ ਵਿਦਿਆਰਥਣਾਂ ਬੀਐਸਸੀ ਫਸਟ ਈਯਰ 'ਚ ਪੜ੍ਹਦੀਆਂ ਹਨ, ਜਦਕਿ ਤੀਜੀ ਪੀੜਤਾ ਬੀਐਸਸੀ ਸੈਕਿੰਡ ਈਯਰ ਦੀ ਵਿਦਿਆਰਥਣ ਹੈ। ਦੋਸ਼ੀਆਂ ਦੀ ਪਛਾਣ ਹਾਲੇ ਤੱਕ ਪੀੜਤ ਲੜਕੀਆਂ ਵੱਲੋਂ ਨਹੀਂ ਕੀਤੀ ਗਈ ਹੈ। ਸ਼ੁਰੂਆਤੀ ਜਾਂਚ 'ਚ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਰਹਿਣ ਵਾਲੇ ਇੱਕ ਵਿਅਕਤੀ ਨੇ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। ਕਾਲਜ ਵੱਲੋਂ ਹਾਲੇ ਤਕ ਮੁਲਜ਼ਮ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕਰਵਾਇਆ ਗਿਆ ਹੈ।

-PTCNews

Related Post