ਐਪਲ ਤੋਂ ਬਾਅਦ ਹੁਣ ਇਹ ਵੱਡੀ ਕੰਪਨੀ ਭਾਰਤ ਵਿੱਚ ਚਲਾਵੇਗੀ ਕਾਰੋਬਾਰ , ਮਿਲੇਗਾ ਰੁਜ਼ਗਾਰ

By  Shanker Badra April 22nd 2019 11:04 PM

ਐਪਲ ਤੋਂ ਬਾਅਦ ਹੁਣ ਇਹ ਵੱਡੀ ਕੰਪਨੀ ਭਾਰਤ ਵਿੱਚ ਚਲਾਵੇਗੀ ਕਾਰੋਬਾਰ , ਮਿਲੇਗਾ ਰੁਜ਼ਗਾਰ:ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਮਿਸ਼ਨ ਨੂੰ ਵਿਦੇਸ਼ੀ ਕੰਪਨੀਆਂ ਵੀ ਅਪਨਾਉਣ ਲੱਗੀਆਂ ਹਨ।ਐਪਲ ਦੇ ਆਈਫੋਨ ਤੋਂ ਬਾਅਦ ਹੁਣ ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ (ਇਲੈਕਟ੍ਰਿਕ ਵਾਹਨਾਂ ) ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੇ ਕਈ ਪੁਰਜੇ ਭਾਰਤ ਵਿੱਚ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ।ਇਸ ਵਿੱਚ ਬੈਟਰੀ ਪੁਰਜੇ ਵੀ ਸ਼ਾਮਲ ਹਨ ਅਤੇ ਇਹ ਭਾਰਤ ਵਿੱਚ ਆਪਣੀ ਸਬਸਡੀਅਰੀ ਹੁੰਡਈ ਮੋਟਰ ਇੰਡੀਆ (ਐਚਐਮਆਈਐਲ) ਦੇ ਜਰੀਏ ਆਪਰੇਟ ਕਰਦੀ ਹੈ।

Hyundai Electric vehicles Many Parts Make India Thinking
ਐਪਲ ਤੋਂ ਬਾਅਦ ਹੁਣ ਇਹ ਵੱਡੀ ਕੰਪਨੀ ਭਾਰਤ ਵਿੱਚ ਚਲਾਵੇਗੀ ਕਾਰੋਬਾਰ , ਮਿਲੇਗਾ ਰੁਜ਼ਗਾਰ

ਕੰਪਨੀ ਨੇ ਭਾਰਤ ਵਿਚ ਹਾਈਬ੍ਰਿਡ ਵਾਹਨਾਂ ਨੂੰ ਲੈ ਕੇ ਸਰਕਾਰ ਦੀ ਪਾਲਿਸੀ 'ਤੇ ਨਜ਼ਰ ਰੱਖੀ ਹੋਈ ਹੈ।ਇਹ ਕੰਪਨੀ ਇਸ ਸਾਲ ਭਾਰਤ ਵਿਚ ਆਪਣੇ ਪਹਿਲੇ ਇਲੈਕਟ੍ਰਿਕ ਵਾਹਨ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਹ ਵਾਹਨ ਚੇਨਈ ਪਲਾਟ ਵਿੱਚ ਬਣਨਗੇ।ਹੁੰਡਈ ਭਾਰਤ ਦੇ ਐਮਡੀ ਅਤੇ ਸੀਈਓ ਐਸ ਕਿਮ ਨੇ ਕਿਹਾ ਕਿ ਉਹ ਇਸ ਬਾਰੇ ਕਈ ਥਾਵਾਂ 'ਤੇ ਵਿਚਾਰ ਕਰ ਰਹੇ ਹਨ।ਕੰਪਨੀ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਭਾਰਤ ਤੋਂ ਬਾਹਰ ਵੀ ਆਪਣੀਆਂ ਜ਼ਰੂਰਤਾਂ ਲਈ ਇਲੈਕਟ੍ਰਿਕ ਵਾਹਨਾਂ ਦੇ ਪੁਰਜੇ ਬਣਾਉਣ ਨੂੰ ਲੈ ਕੇ ਵਿਚਾਰ ਕਰ ਰਹੀ ਹੈ।ਹੁੰਡਈ ਮੋਟਰ ਇੰਡੀਆ ਦੀ ਪੈਰੈਂਟ ਕੰਪਨੀ ਬੈਟਰੀ ਪੁਰਜਿਆਂ ਲਈ ਸਥਾਨਕ ਸਪਲਾਇਰਾਂ ਨਾਲ ਸੰਪਰਕ ਕਰ ਰਹੀ ਹੈ।

Hyundai Electric vehicles Many Parts Make India Thinking
ਐਪਲ ਤੋਂ ਬਾਅਦ ਹੁਣ ਇਹ ਵੱਡੀ ਕੰਪਨੀ ਭਾਰਤ ਵਿੱਚ ਚਲਾਵੇਗੀ ਕਾਰੋਬਾਰ , ਮਿਲੇਗਾ ਰੁਜ਼ਗਾਰ

ਸਰਕਾਰ ਇਸ ਗੱਲ 'ਤੇ ਜ਼ੋਰ ਦੇ ਰਹੀ ਹੈ ਕਿ ਇਲੈਕਟ੍ਰਿਕ ਵਾਹਨਾਂ ਦੇ ਪੁਰਜੇ ਭਾਰਤ ਵਿੱਚ ਬਣਨ।ਇਸ ਨੂੰ ਦੇਖ ਕੇ ਕੰਪਨੀ ਸੁਜੂਕੀ ਮੋਟਰ ਕਾਰਪੋਰੇਸ਼ਨ ਆਪਣੀ ਸਮਝਦਾਰੀ ਦੇ ਨਾਲ ਗੁਜਰਾਤ ਦੇ ਹੰਸਲਪੁਰ ਵਿੱਚ ਲਿਥਅਮ ਆਇਨ ਬੈਟਰੀ ਮੈਨੂਫੈਕਚਰਿੰਗ ਪਲਾਂਟ ਲਗਾਉਣ ਲਈ ਕੰਮ ਕਰ ਰਹੀ ਹੈ।ਟਾਟਾ ਮੋਟਰ ਅਤੇ ਮਹਿੰਦਰਾ ਵੀ ਭਾਰਤ ਵਿਚ ਇਸ ਸੈਕਟਰ ਉੱਤੇ ਜ਼ੋਰ-ਸ਼ੋਰ ਨਾਲ ਲੱਗੀ ਹੈ।ਕਿਮ ਨੇ ਕਿਹਾ ਕਿ ਭਾਰਤ ਵਿੱਚ ਇਲੈਕਟ੍ਰਾਨਿਕ ਵਾਹਨਾਂ ਦੀ ਗਰੋਥ ਲਈ ਸਰਕਾਰੀ ਸਹਿਯੋਗ ਬਹੁਤ ਮਹੱਤਵਪੂਰਨ ਹੈ।ਕੰਪਨੀ ਬੈਟਰੀ ਪੁਰਜਿਆਂ ਲਈ ਸਪਲਾਇਰਾਂ ਨਾਲ ਸੰਪਰਕ ਕਰ ਰਹੀ ਹੈ।

-PTCNews

Related Post