ਜੇਕਰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਨਹੀਂ ਕੀਤੀ ਪਾਲਣਾ ਤਾਂ ਘਰੋਂ ਚੁੱਕੇਗੀ ਪੰਜਾਬ ਪੁਲਿਸ

By  Jashan A March 20th 2020 09:18 PM

ਸ੍ਰੀ ਅੰਮ੍ਰਿਤਸਰ ਸਾਹਿਬ: ਚੀਨ 'ਚ ਤਹਿਲਕਾ ਮਚਾਉਣ ਮਗਰੋਂ ਜਾਨਲੇਵਾ ਕੋਰੋਨਾ ਵਾਇਰਸ ਨੇ ਹੁਣ ਭਾਰਤ 'ਚ ਹੜਕੰਪ ਮਚਾਇਆ ਹੋਇਆ ਹੈ ਤੇ ਪੰਜਾਬ 'ਚ ਕੋਰੋਨਾ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਹੁਣ ਤੱਕ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ 6 ਮਰੀਜ਼ ਦਾਖਲ ਹਨ, ਜਿਨ੍ਹਾਂ 'ਚ ਇੱਕ ਮਰੀਜ਼ ਪਾਜ਼ਿਟਿਵ ਕੇਸ ਵਾਲਾ ਹੈ ਤੇ 2 ਮਰੀਜ਼ਾਂ ਦੀ ਟੈਸਟ ਰਿਪੋਰਟ ਨਕਾਰਾਤਮਕ ਹੈ।

Coronavirus ਇਸ ਤੋਂ ਇਲਾਵਾ 3 ਵਿਅਕਤੀਆਂ ਦੀ ਟੈਸਟ ਰਿਪੋਰਟ ਅਜੇ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਕੁਆਰੰਟੀਨ ਵਿੱਚ 48 ਯਾਤਰੀ, ਘਰ ਕੁਆਰੰਟੀਨ 'ਤੇ 38 ਵਿਅਕਤੀ ਹਨ।

ਹੋਰ ਪੜ੍ਹੋ:ਆਸਟ੍ਰੇਲੀਆ 'ਚ ਜੰਗਲੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਗੁਰੂ ਦੇ ਸਿੱਖਾਂ ਨੇ ਫੜੀ ਬਾਂਹ, ਦੇਖੋ ਤਸਵੀਰਾਂ

ਪ੍ਰਸ਼ਾਸਨ ਮੁਤਾਬਕ ਜੋ ਘਰੇਲੂ ਕੁਆਰੰਟੀਨ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ, ਉਹਨਾਂ ਨੂੰ ਪੁਲਿਸ ਅਤੇ ਮੈਡੀਕਲ ਟੀਮ ਦੁਆਰਾ ਘਰੋਂ ਚੁੱਕਿਆ ਜਾਵੇਗਾ।

Coronavirusਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਹੁਣ ਤੱਕ 3 ਮਾਮਲੇ ਪਾਜ਼ਿਟਿਵ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਅੱਜ ਸਵੇਰੇ ਮੋਹਾਲੀ ਦੇ ਫੇਜ਼-3 ਵਿੱਚ ਰਹਿਣ ਵਾਲੀ 69 ਸਾਲਾ ਔਰਤ ‘ਚ ਵਾਇਰਸ ਦੀ ਪੁਸ਼ਟੀ ਹੋਈ ਹੈ। ਉਹ ਬੀਤੇ ਦਿਨੀਂ ਯੂਕੇ ਤੋਂ ਪਰਤੀ ਸੀ।

-PTC News

Related Post