ਕੋਰੋਨਾ 'ਚ ਜੇਕਰ ਵਿਆਹ ਹੋਇਆ ਕੈਂਸਲ 'ਤੇ ਮਿਲੇਗਾ 10 ਲੱਖ ਰੁਪਏ, ਜਾਣੋ ਕਿਵੇਂ

By  Riya Bawa December 30th 2021 12:40 PM

ਨਵੀਂ ਦਿੱਲੀ: ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਦੇ ਵਧਦੇ ਮਾਮਲਿਆਂ ਕਾਰਨ ਫਿਰ ਤੋਂ ਦਹਿਸ਼ਤ ਦਾ ਮਾਹੌਲ ਹੈ। ਕਈ ਦੇਸ਼ਾਂ ਵਿੱਚ ਇੱਕ ਵਾਰ ਫਿਰ ਲਾਕਡਾਊਨ ਦੀ ਸਥਿਤੀ ਬਣ ਗਈ ਹੈ। ਭਾਰਤ ਵਿੱਚ ਵੀ ਓਮੀਕਰੋਨ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆ ਸਕਦੀ ਹੈ।ਅਜਿਹੇ 'ਚ ਵਿਆਹ ਕਰਵਾਉਣ ਵਾਲਿਆਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

ਦੱਸ ਦੇਈਏ ਕਿ ਕੋਰੋਨਾ ਕਾਰਨ ਲੋਕਾਂ ਨੂੰ ਆਪਣੇ ਵਿਆਹ ਦੀ ਬੁਕਿੰਗ ਰੱਦ ਕਰਨੀ ਪਈ ਹੈ, ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ। ਹੁਣ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ, ਕੋਰੋਨਾ ਦੀਆਂ ਦੋ ਲਹਿਰਾਂ ਲੰਘਣ ਤੋਂ ਬਾਅਦ, ਜ਼ਿੰਦਗੀ ਹੌਲੀ-ਹੌਲੀ ਪਟੜੀ 'ਤੇ ਵਾਪਸ ਆ ਰਹੀ ਸੀ। ਲੋਕ ਫਿਰ ਪਹਿਲਾਂ ਵਾਂਗ ਵਿਆਹਾਂ, ਸਮਾਗਮਾਂ ਅਤੇ ਯਾਤਰਾਵਾਂ ਦੀ ਯੋਜਨਾ ਬਣਾ ਰਹੇ ਸਨ। ਪਰ ਹੁਣ ਫਿਰ ਤੋਂ ਮਹਾਮਾਰੀ ਦੀ ਤੀਜੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੇ ਵੀ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

Modi cabinet girl marriage age Hindu Marriage Act 1955 child marriage prohibition act 2006, मोदी सरकार, लड़कियों की शादी की उम्र 21 साल, बाल विवाह निषेध अधिनियम 2006, हिंदू विवाह अधिनियम 1955

ਇਸ ਸਮੇਂ ਬਹੁਤ ਸਾਰੀਆਂ ਕੰਪਨੀਆਂ ਵਿਆਹ ਦਾ ਬੀਮਾ ਕਰਵਾਉਂਦੀਆਂ ਹਨ, ਇਸ ਲਈ ਤੁਸੀਂ ਵਿਆਹ ਰੱਦ ਹੋਣ ਤੋਂ ਬਾਅਦ ਵੀ ਵਿਆਹ ਦਾ ਬੀਮਾ ਕਰਵਾ ਕੇ ਪੈਸੇ ਲੈ ਸਕਦੇ ਹੋ। ਅਸੀਂ ਤੁਹਾਨੂੰ ਦੱਸ ਦੇਈਏ ਕਿ ਵਿਆਹ ਦੇ ਬੀਮੇ ਦਾ ਉਦੇਸ਼ ਤੁਹਾਡੇ ਵਿਆਹ ਦੇ ਰੱਦ ਹੋਣ ਤੋਂ ਲੈ ਕੇ ਤੁਹਾਡੇ ਗਹਿਣੇ ਚੋਰੀ ਹੋਣ ਤੱਕ ਤੁਹਾਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੁੰਦਾ ਹੈ।

ਜਾਣੋ ਕਿਵੇਂ ਹੋਵੇਗਾ ਇਹ ਲਾਭ ਪ੍ਰਾਪਤ

ਵਿਆਹ ਲਈ ਬੁੱਕ ਕੀਤੇ ਗਏ ਕਿਸੇ ਵੀ ਹਾਲ ਜਾਂ ਰਿਜ਼ੋਰਟ ਦੇ ਅਡਵਾਂਸ ਪੈਸੇ 'ਤੇ ਇੰਸ਼ੋਰੈਂਸ ਲੈ ਸਕਦੇ ਹੋ। ਇਸ ਤੋਂ ਇਲਾਵਾ ਕੈਟਰਰਾਂ ਨੂੰ ਦਿੱਤੇ ਗਏ ਐਡਵਾਂਸ 'ਤੇ, ਟਰੈਵਲ ਏਜੰਸੀਆਂ ਨੂੰ ਦਿੱਤੇ ਗਏ ਐਡਵਾਂਸ, ਹੋਟਲ ਬੁਕਿੰਗ ਲਈ ਦਿੱਤੇ ਗਏ ਐਡਵਾਂਸ, ਵਿਆਹ ਦੇ ਕਾਰਡ ਛਾਪਣ ਲਈ ਦਿੱਤੇ ਗਏ ਐਡਵਾਂਸ, ਸਜਾਵਟ ਅਤੇ ਸੰਗੀਤ ਲਈ ਦਿੱਤੇ ਗਏ ਐਡਵਾਂਸ ਪੈਸੇ ਤੁਸੀਂ ਬੀਮੇ ਰਾਹੀਂ ਵਾਪਸ ਲੈ ਸਕਦੇ ਹੋ।

PMJD: opened Jan Dhan account you can get so much money in difficult times, know the terms and conditions

-PTC News

Related Post