ਭਾਰਤੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ 4 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ

By  Shanker Badra July 10th 2018 10:21 PM

ਭਾਰਤੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ 4 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ:ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਰਾਜਸਥਾਨ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ।ਉਥੇ ਉਤਰ ਅਤੇ ਮੱਧ ਭਾਰਤ ਵਿਚ ਅਗਲੇ ਚਾਰ-ਪੰਜ ਦਿਨਾਂ ਵਿਚ ਮਾਨਸੂਨ ਦੀ ਬਾਰਿਸ਼ ਰਫ਼ਤਾਰ ਫੜੇਗੀ।ਤੱਟੀ ਮਹਾਰਾਸ਼ਟਰ ਅਤੇ ਗੋਆ ਵਿਚ ਭਾਰੀ ਬਰਸਾਤ ਜਾਰੀ ਰਹੇਗੀ।ਮੁੰਬਈ ਵਿਚ ਇਸ ਵਾਰ ਸਭ ਤੋਂ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ।ਇਸ ਵਜ੍ਹਾ ਨਾਲ ਸਕੂਲ ਅਤੇ ਕਾਲਜਾਂ ਨੂੰ ਬੰਦ ਕਰਨਾ ਪਿਆ।IMD For the next 4 days Heavy rain warningਮੌਸਮ ਵਿਭਾਗ ਨੇ ਦੱਸਿਆ ਕਿ 13 ਜੁਲਾਈ ਦੇ ਆਸਪਾਸ ਬੰਗਾਲ ਦੀ ਖਾੜੀ ਦੇ ਉਤਰ ਵਿਚ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ।ਇਸ ਨੇ ਕਿਹਾ ਕਿ ਮਾਨਸੂਨ ਦੀ ਸਰਗਰਮ ਸਥਿਤੀ ਅਗਲੇ ਪੰਜ-ਛੇ ਦਿਨਾਂ ਦੌਰਾਨ ਮੱਧ ਭਾਰਤ ਅਤੇ ਦੱਖਣ ਪ੍ਰਾਯਦੀਪ ਵਿਚ ਜਾਰੀ ਰਹਿ ਸਕਦੀ ਹੈ।ਅਗਲੇ 48 ਘੰਟਿਆਂ ਦੌਰਾਨ ਉਤਰ ਪੱਛਮ ਭਾਰਤ ਦੇ ਹਿੱਸਿਆਂ ਵਿਚ ਬਾਰਿਸ਼ ਦੀ ਜ਼ਿਆਦਾ ਸੰਭਾਵਨਾ ਹੈ।ਪੂਰਬੀ ਅਤੇ ਪੂਰਬ ਉਤਰੀ ਭਾਰਤ ਵਿਚ ਚਾਰ-ਪੰਜ ਦਿਨ ਦੌਰਾਨ ਬਾਰਿਸ਼ ਜਾਰੀ ਰਹਿ ਸਕਦੀ ਹੈ।IMD For the next 4 days Heavy rain warningਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ 11,12,13 ਅਤੇ 14 ਜੁਲਾਈ ਨੂੰ ਕਰਨਾਟਕ,ਮਰਾਠਵਾੜਾ,ਵਿਦਰਭ,ਗੁਜਰਾਤ,ਮੱਧ ਮਹਾਰਾਸ਼ਟਰ,ਗੋਆ ਅਤੇ ਕੋਂਕਣ,ਕੇਰਲ,ਤੇਲੰਗਾਨਾ,ਛੱਤੀਸਗੜ੍ਹ,ਓਡੀਸ਼ਾ,ਪੱਛਮ ਬੰਗਾਲ ਅਤੇ ਸਿਕਿਮ,ਮੱਧ ਪ੍ਰਦੇਸ਼, ਉਤਰਾਖੰਡ,ਉਤਰ ਪ੍ਰਦੇਸ਼,ਪੂਰਬੀ ਰਾਜਸਥਾਨ,ਹਰਿਆਣਾ,ਦਿੱਲੀ,ਚੰਡੀਗੜ੍ਹ, ਪੂਰਬੀ ਰਾਜਸਥਾਨ ਅਤੇ ਪੰਜਾਬ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ।ਇਸ ਤੋਂ ਇਲਾਵਾ ਦਿੱਲੀ,ਚੰਡੀਗੜ੍ਹ,ਹਰਿਆਣਾ,ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਵੀ ਇਨ੍ਹਾਂ ਦੌਰਾਨ ਬਾਰਿਸ਼ ਹੋ ਸਕਦੀ ਹੈ। IMD For the next 4 days Heavy rain warningਮੁੰਬਈ ਵਿਚ ਇਸ ਸਮੇਂ ਭਾਰੀ ਬਾਰਿਸ਼ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਕਰ ਦਿਤਾ ਹੈ,ਜਿਸ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ।ਤੇਜ਼ ਬਾਰਿਸ਼ ਕਾਰਨ ਸਕੂਲ ਵੀ ਮੁੰਬਈ ਵਿਚ ਬੰਦ ਕੀਤੇ ਗਏ ਹਨ।ਸੜਕਾਂ ‘ਤੇ ਪਾਣੀ ਹੀ ਪਾਣੀ ਜਮ੍ਹਾਂ ਹੋ ਗਿਆ ਹੈ,ਜਿਸ ਕਾਰਨ ਆਵਾਜਾਈ ਵੀ ਕਾਫ਼ੀ ਪ੍ਰਭਾਵਤ ਹੋ ਰਹੀ ਹੈ।ਇਸ ਸਭ ਦੇ ਬਾਵਜੂਦ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਕਈ ਸੂਬਿਆਂ ਵਿਚ ਕਿਸਾਨਾਂ ਵਲੋਂ ਬਾਰਿਸ਼ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

-PTCNews

Related Post