ਕੋਰੋਨਾ ਦਾ ਅਸਰ: ਚੰਡੀਗੜ੍ਹ ਦੇ ਸੈਕਟਰ 17 ਦੀ ਮਾਰਕੀਟ ਹੋਈ ਬੰਦ

By  Jashan A March 21st 2020 03:34 PM

ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਦੁਨੀਆ ਭਰ 'ਚ ਤਹਿਲਕਾ ਮਚਾ ਰਹੇ ਇਸ ਵਾਇਰਸ ਦਾ ਅਸਰ ਭਾਰਤ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਗੱਲ ਚੰਡੀਗੜ੍ਹ ਦੀ ਕੀਤੀ ਜਾਵੇ ਤਾਂ ਹੁਣ ਤੱਕ ਚੰਡੀਗੜ੍ਹ 'ਚ 5 ਮਾਮਲੇ ਸਾਹਮਣੇ ਆ ਚੁੱਕੇ ਹਨ।

Coronavirusਜਿਸ ਦੌਰਾਨ ਚੰਡੀਗੜ੍ਹ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਚੱਲਦਿਆਂ ਚੰਡੀਗੜ੍ਹ ਦੇ ਸੈਕਟਰ 17 ਦੀ ਮਾਰਕੀਟ ਬੰਦ ਹੋ ਗਈ ਹੈ।

ਹੋਰ ਪੜ੍ਹੋ: ਕੋਰੋਨਾ ਵਾਇਰਸ ਨੇ ਡਰਾਏ ਪੰਜਾਬ ਵਾਸੀ, ਇਸ ਜ਼ਿਲ੍ਹੇ ਦੇ ਹਸਪਤਾਲ 'ਚ ਦਾਖ਼ਲ ਹੋਇਆ ਕਰੋਨਾ ਦਾ ਸ਼ੱਕੀ ਮਰੀਜ਼

ਸਭ ਤੋਂ ਪਹਿਲਾ ਮਾਮਲਾ ਤਾਂ ਇੰਗਲੈਂਡ ਤੋਂ ਪਰਤੀ ਲੜਕੀ ਦਾ ਸਾਹਮਣੇ ਆਇਆ ਸੀ। ਇਸ ਮਹਿਲਾ ਦੇ ਸੰਪਰਕ ‘ਚ ਆਈ ਉਸ ਦੀ ਮਾਂ, ਭਰਾ ਤੇ ਕੁਕ ਵੀ ਕੋਰੋਨਾ ਵਾਇਰਸ਼ ਦਾ ਸ਼ਿਕਾਰ ਹੋ ਚੁਕੇ ਹਨ। ਇਸ ਤੋਂ ਇਲਾਵਾ ਯੂ. ਕੇ. ਤੋਂ ਪਰਤੀ ਇਕ ਦੂਜੀ ਮਹਿਲਾ ‘ਚ ਵੀ ਕੋਵਿੰਡ-19 ਦੇ ਲਾਗ ਦੀ ਪੁਸ਼ਟੀ ਹੋਈ ਹੈ।

Coronavirusਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕਰੀਬ 276,125 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 11,404 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਭਾਰਤ ‘ਚ 258 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।

-PTC News

Related Post