ਦੇਸ਼ 'ਚ ਪਹੁੰਚਣ ਲੱਗਾ ਦਰਾਮਦ ਕੀਤਾ ਗਿਆ ਪਿਆਜ਼, ਕੀ ਘਟਣਗੀਆਂ ਕੀਮਤਾਂ ?

By  Jashan A December 24th 2019 05:27 PM

ਦੇਸ਼ 'ਚ ਪਹੁੰਚਣ ਲੱਗਾ ਦਰਾਮਦ ਕੀਤਾ ਗਿਆ ਪਿਆਜ਼, ਕੀ ਘਟਣਗੀਆਂ ਕੀਮਤਾਂ ?,ਨਵੀਂ ਦਿੱਲੀ: ਦੇਸ਼ ਭਰ 'ਚ ਪਿਆਜ ਦੀਆਂ ਕੀਮਤਾਂ ਅਸਮਾਨ ਛੂਅ ਰਹੀਆਂ ਹਨ।ਦਿਨ-ਬ-ਦਿਨ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਲਿਆ ਕੇ ਰੱਖੇ ਹੋਏ ਹਨ। ਭਾਰਤ 'ਚ ਪਿਆਜ ਦੀ ਪੂਰਤੀ ਲਈ 790 ਟਨ ਦੇ ਪਿਆਜ ਦਰਾਮਦ ਕੀਤੇ ਗਏ ਹਨ, ਜਿਸ ਦੀ ਪਹਿਲੀ ਕਿਸ਼ਤ ਭਾਰਤ ਪਹੁੰਚ ਗਈ ਹੈ।

 onionsਪਿਆਜਾਂ ਦੀ ਦਰਾਮਦ ਨਾਲ ਇਸ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਜਿਸ ਕਾਰਨ ਆਮ ਆਦਮੀ ਨੂੰ ਸੁੱਖ ਦਾ ਸਾਹ ਮਿਲੇਗਾ।

ਹੋਰ ਪੜ੍ਹੋ: ਇੱਕ ਵਾਰ ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

ਪਰ ਬਹੁਤ ਜ਼ਿਆਦਾ ਗਿਰਾਵਟ ਦੀ ਗੁੰਜਾਇਸ਼ ਅਜੇ ਘੱਟ ਹੈ ਕਿਉਂਕਿ ਜਾਣਕਾਰੀ ਅਨੁਸਾਰ ਬੰਦਰਗਾਹ 'ਤੇ ਪਿਆਜ ਪਹੁੰਚਣ ਦੀ ਕੀਮਤ 57-60 ਰੁਪਏ ਪ੍ਰਤੀ ਕਿੱਲੋ ਹੈ।

Onionਖਪਤਕਾਰ ਮਾਮਲੇ ਮੰਤਰਾਲੇ ਦੇ ਅਧਿਕਾਰੀਆਂ ਨੇ ਸੂਚਨਾ ਦਿੱਤੀ ਹੈ ਕਿ ਹੋਰ 12,000 ਟਨ ਪਿਆਜ ਭਾਰਤ ਆਉਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਭਾਰਤ ਦੇ ਕੁੱਝ ਇਲਾਕਿਆਂ 'ਚ ਪਿਆਜ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋ ਤੇ 160 ਰੁਪਏ ਪ੍ਰਤੀ ਕਿਲੋ ਵੀ ਹੈ।

-PTC News

Related Post