ਪਾਕਿਸਤਾਨ ਦੇ ਇਸ ਸਾਬਕਾ ਖਿਡਾਰੀ ਨੇ ਅਫਰੀਦੀ 'ਤੇ ਬੋਲਿਆ ਵੱਡਾ ਹਮਲਾ, ਕਿਹਾ ਇਹ

By  Jashan A May 8th 2019 03:11 PM

ਪਾਕਿਸਤਾਨ ਦੇ ਇਸ ਸਾਬਕਾ ਖਿਡਾਰੀ ਨੇ ਅਫਰੀਦੀ 'ਤੇ ਬੋਲਿਆ ਵੱਡਾ ਹਮਲਾ, ਕਿਹਾ ਇਹ,ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਇਮਰਾਨ ਫਰਹਤ ਨੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ 'ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਅਫਰੀਦੀ ਇਕ ਸਵਾਰਥੀ ਖਿਡਾਰੀ ਹੈ। ਜਿਸ ਨੇ ਆਪਣੇ ਫਾਇਦੇ ਲਈ ਕਈ ਖਿਡਾਰੀਆਂ ਦੇ ਕਰੀਅਰ ਬਰਬਾਦ ਕਰ ਦਿੱਤੇ ਹਨ। ਫਰਹਤ ਨੇ ਟਵੀਟ ਕਰ ਕੇ ਅਫਰੀਦੀ 'ਤੇ ਆਪਣਾ ਗੁੱਸਾ ਕੱਢਿਆ ਹੈ। ਉਸ ਨੇ ਲਿਖਿਆ ਮੈਂ ਅਫਰੀਦੀ ਦੀ ਕਿਤਾਬ ਬਾਰੇ ਜੋ ਵੀ ਸੁਣਿਆ ਹੈ ਉਹ ਸ਼ਰਮਨਾਕ ਹੈ।

afridi ਪਾਕਿਸਤਾਨ ਦੇ ਇਸ ਸਾਬਕਾ ਖਿਡਾਰੀ ਨੇ ਅਫਰੀਦੀ 'ਤੇ ਬੋਲਿਆ ਵੱਡਾ ਹਮਲਾ, ਕਿਹਾ ਇਹ

ਇਕ ਖਿਡਾਰੀ ਜਿਸ ਨੇ ਆਪਣੀ ਉਮਰ ਦੇ ਬਾਰੇ ਕਰੀਬ 20 ਸਾਲਾਂ ਤੱਕ ਝੂਠ ਬੋਲਿਆ ਅਤੇ ਹੁਣ ਉਹ ਸਾਡੇ ਕੁਝ ਸਾਬਕਾ ਮਹਾਨ ਖਿਡਾਰੀਆਂ ਨੂੰ ਦੋਸ਼ ਦੇ ਰਿਹਾ ਹੈ। ਪਾਕਿਸਤਾਨ ਲਈ 40 ਟੈਸਟ ਅਤੇ 58 ਵਨ ਡੇ ਮੈਚ ਖੇਡਣ ਵਾਲੇ ਫਰਹਤ ਨੇ ਲਿਖਿਆ, ''ਮੇਰੇ ਕੋਲ ਇਸ ਝੂਠੇ ਸੰਤ ਦੇ ਬਾਰੇ ਕਈ ਕਹਾਣੀਆਂ ਹਨ ਜਿਸ ਦੇ ਨਾਲ ਮੈਂ ਖੇਡਿਆ ਹਾਂ। ਉਸ ਵਿਚ ਇਕ ਨੇਤਾ ਬਣਨ ਦੇ ਕਾਫੀ ਗੁਣ ਹਨ।

''ਜ਼ਿਕਰਯੋਗ ਹੈ ਕਿ ਇਸੇ ਸਾਲ ਦੀ ਸ਼ੁਰੂਆਤ ਵਿਚ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਸਲਮਾਨ ਬਟ ਨੇ ਵੀ ਅਫਰੀਦੀ ਦੇ ਗੰਭੀਰ ਦੋਸ਼ ਲਗਾਏ ਸੀ। ਜਿਸ ਵਿਚ ਉਸ ਨੇ ਕਿਹਾ ਸੀ ਕਿ ਅਫਰੀਦੀ ਨੇ ਉਸਦਾ ਪਾਕਿਸਤਾਨ ਕ੍ਰਿਕਟ ਟੀਮ ਵਿਚ ਵਾਪਸੀ ਦਾ ਰਾਹ ਰੋਕਿਆ ਸੀ।

-PTC News

 

Related Post