ਅੰਮ੍ਰਿਤਸਰ 'ਚ ਪੁਲਿਸ ਕਮਿਸ਼ਨਰ ਨੇ 1139 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੇ ਰਾਤ ਨੂੰ ਦਿੱਤੇ ਨਿਰਦੇਸ਼

By  Ravinder Singh July 2nd 2022 11:38 AM

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਜ਼ਿਲੇ 'ਚ ਜ਼ਿਲਾ ਪੱਧਰ 'ਤੇ ਰਾਤੋ-ਰਾਤ ਸਭ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਆਈਪੀਐਸ ਅਰੁਣਪਾਲ ਸਿੰਘ ਨੇ ਰਾਤ 1 ਵਜੇ ਹੁਕਮ ਜਾਰੀ ਕਰਕੇ ਸਮੁੱਚੇ ਕਮਿਸ਼ਨਰੇਟ ਦੇ ਪੁਲੀਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਕਮਿਸ਼ਨਰ ਨੇ ਜ਼ਿਲ੍ਹੇ ਦੇ 1139 ਸਬ ਇੰਸਪੈਕਟਰਾਂ, ਏਐਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਹਨ।

ਅੰਮ੍ਰਿਤਸਰ 'ਚ ਪੁਲਿਸ ਕਮਿਸ਼ਨਰ ਨੇ 1139 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੇ ਰਾਤ ਨੂੰ ਦਿੱਤੇ ਨਿਰਦੇਸ਼ਪੁਲਿਸ ਕਮਿਸ਼ਨਰ ਦਾ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਜ਼ਿਲ੍ਹੇ ਵਿਚ ਪਿਛਲੇ ਸਮੇਂ ਤੋਂ ਕਾਨੂੰਨ ਵਿਵਸਥਾ ਵਿਗੜ ਰਹੀ ਸੀ। ਕਤਲ, ਲੁੱਟ-ਖੋਹ ਅਤੇ ਚੋਰੀਆਂ ਵਰਗੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਲਈ ਸਮੁੱਚੇ ਕਮਿਸ਼ਨਰੇਟ ਦੀ ਪੁਲਿਸ ਵਿਚ ਇਕੋ ਰਾਤ ਵਿਚ ਫੇਰਬਦਲ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ।

ਮਹਾਨਗਰ ਅੰਮ੍ਰਿਤਸਰ ਵਿਚ ਰਾਤੋਂ-ਰਾਤ ਜ਼ਿਲ੍ਹਾ ਪੱਧਰ ਉਤੇ ਸਭ ਤੋਂ ਵੱਡਾ ਬਦਲਾਅ ਕੀਤਾ ਗਿਆ ਹੈ।

ਅੰਮ੍ਰਿਤਸਰ 'ਚ ਪੁਲਿਸ ਕਮਿਸ਼ਨਰ ਨੇ 1139 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੇ ਰਾਤ ਨੂੰ ਦਿੱਤੇ ਨਿਰਦੇਸ਼ਪੁਲਿਸ ਕਮਿਸ਼ਨਰ ਆਈਪੀਐਸ ਅਰੁਨ ਪਾਲ ਸਿੰਘ ਨੇ ਰਾਤ ਕਰੀਬ 1 ਵਜੇ ਹੁਕਮ ਜਾਰੀ ਕਰਕੇ ਸਮੁੱਚੇ ਕਮਿਸ਼ਨਰੇਟ ਦੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਕਮਿਸ਼ਨਰ ਨੇ ਜ਼ਿਲ੍ਹੇ ਦੇ 1139 ਸਬ ਇੰਸਪੈਕਟਰਾਂ, ਏਐਸਆਈ, ਹੈੱਡ ਕਾਂਸਟੇਬਲਾਂ ਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਹਨ। ਪੁਲਿਸ ਕਮਿਸ਼ਨਰ ਦਾ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਜ਼ਿਲ੍ਹੇ ਵਿਚ ਪਿਛਲੇ ਸਮੇਂ ਤੋਂ ਕਾਨੂੰਨ ਵਿਵਸਥਾ ਵਿਗੜ ਰਹੀ ਸੀ। ਕਤਲ, ਲੁੱਟ-ਖੋਹ ਅਤੇ ਚੋਰੀਆਂ ਵਰਗੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਲਈ ਸਮੁੱਚੇ ਕਮਿਸ਼ਨਰੇਟ ਦੀ ਪੁਲਿਸ ਵਿਚ ਇਕੋ ਰਾਤ ਵਿਚ ਫੇਰਬਦਲ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ। ਹੁਕਮਾਂ ਤਹਿਤ ਪੁਲਿਸ ਕਮਿਸ਼ਨਰ ਨੇ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਆਪਣੀ ਨਵੀਂ ਡਿਊਟੀ ਜੁਆਇਨ ਕਰਨ ਲਈ ਕਿਹਾ ਹੈ।

ਅੰਮ੍ਰਿਤਸਰ 'ਚ ਪੁਲਿਸ ਕਮਿਸ਼ਨਰ ਨੇ 1139 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੇ ਰਾਤ ਨੂੰ ਦਿੱਤੇ ਨਿਰਦੇਸ਼ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਅਤੇ ਇਸੇ ਦੌਰਾਨ ਸ਼ੁੱਕਰਵਾਰ ਦੇਰ ਰਾਤ 1 ਵਜੇ ਉਨ੍ਹਾਂ ਨੇ ਨਵੇਂ ਹੁਕਮਾਂ ‘ਤੇ ਦਸਤਖ਼ਤ ਵੀ ਕੀਤੇ। ਜ਼ਿਆਦਾਤਰ ਉਨ੍ਹਾਂ ਸਬ-ਇੰਸਪੈਕਟਰਾਂ, ਏਐੱਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਗਏ ਹਨ, ਜੋ ਲੰਬੇ ਸਮੇਂ ਤੋਂ ਇਕੋ ਥਾਣੇ 'ਚ ਤਾਇਨਾਤ ਸਨ।

-PTC News

ਇਹ ਵੀ ਪੜ੍ਹੋ : ਮਾਪਦੰਡਾਂ ਉਤੇ ਖਰੀ ਉਤਰ ਰਹੀ ਮੂੰਗੀ 'ਤੇ ਐਮਐਸਪੀ ਮਿਲ ਰਿਹੈ : ਲਾਲਜੀਤ ਸਿੰਘ ਭੁੱਲਰ

Related Post