ਸਸਤੀ ਕਾਲ ਤੇ ਡਾਟਾ ਦੇ ਦਿਨ ਹੁਣ ਖ਼ਤਮ, ਅੱਜ ਜੀ ਭਰ ਕੇ ਕਰ ਲਓ ਗੱਲਾਂ !!!

By  Jashan A December 2nd 2019 04:18 PM

ਸਸਤੀ ਕਾਲ ਤੇ ਡਾਟਾ ਦੇ ਦਿਨ ਹੁਣ ਖ਼ਤਮ, ਅੱਜ ਜੀ ਭਰ ਕੇ ਕਰ ਲਓ ਗੱਲਾਂ !!!,ਸਸਤੀ ਕਾਲ ਤੇ ਡਾਟਾ ਦੇ ਦਿਨ ਹੁਣ ਖ਼ਤਮ ਹੋ ਗਏ ਹਨ। ਹੁਣ ਗਾਹਕ ਆਪਣੀ ਜੇਬ ਢਿੱਲੀ ਕਰਨ ਨੂੰ ਤਿਆਰ ਹੋ ਜਾਣ। ਦਰਅਸਲ, ਵੋਡਾਫੋਨ ਆਇਡੀਆ ਤੇ ਏਅਰਟਲ ਨੇ 3 ਦਸੰਬਰ ਤੋਂ ਪ੍ਰੀਪੇਡ ਮੋਬਾਇਲ ਸੇਵਾਵਾਂ ਦੀ ਦਰਾਂ 50 ਪ੍ਰਤੀਸ਼ਤ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਜੀਓ ਨੇ ਵੀ 6 ਦਸੰਬਰ ਤੋਂ ਕਾਲ ਦਰਾਂ ਵਧਾਉਣ ਦਾ ਫੈਸਲਾ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਟੈਲੀਕਾਮ ਕੰਪਨੀਆਂ ਨੇ ਦਸੰਬਰ ਦੇ ਸ਼ੁਰੂ 'ਚ ਦਰਾਂ ਵਧਾਉਣ ਦੀ ਘੋਸ਼ਣਾ ਪਹਿਲਾਂ ਹੀ ਕਰ ਰੱਖੀ ਹੈ। ਮੋਬਾਈਲ ਰਿਚਾਰਜ ਤੇ ਡਾਟਾ ਦੀਆਂ ਦਰਾਂ ਵਿੱਚ ਕਰੀਬ ਚਾਰ ਸਾਲ ਵਿੱਚੋਂ ਇਹ ਪਹਿਲਾ ਵਾਧਾ ਹੈ।ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ ਵਾਧਾ ਸਿੱਧਾ -ਸਿੱਧਾ ਉਪਭੋਗਤਾਂ 'ਤੇ ਅਸਰ ਪਾਵੇਗਾ। ਇਸ ਲਈ ਹੁਣ ਗ੍ਰਾਹਕਾਂ ਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵੋਡਾਫੋਨ ਆਇਡੀਆ ਨੇ ਸਿਰਫ਼ ਅਨਲਿਮਿਟੇਡ ਡਾਟਾ ਤੇ ਕਾਲਿੰਗ ਦੀ ਸੁਵਿਧਾ ਵਾਲ਼ੇ ਪ੍ਰੀਪੇਡ ਪਲਾਨ ਦੀ ਦਰਾਂ ਵਧਾਈਆਂ ਹਨ। ਉੱਥੇ ਏਅਰਟਲ ਨੇ ਸੀਮਤ ਡਾਟਾ ਤੇ ਕਾਲਿੰਗ ਵਾਲ਼ੇ ਪਲਾਨ ਵਿੱਚ ਸੁਧਾਰ ਕੀਤਾ ਹੈ।

Call 2 (1)ਕਿਹਾ ਜਾ ਰਿਹਾ ਹੈ ਕਿ ਇਸ ਵਾਧੇ ਤੋਂ ਬਾਅਦ ਆਇਡੀਆ ਦਾ 199 ਰੁਪਏ ਵਾਲਾ ਪਲਾਨ ਹੁਣ 249 ਰੁਪਏ ਦਾ ਹੋ ਜਾਵੇਗਾ। ਏਅਰਟਲ ਦਾ ਸੀਮਤ ਡਾਟਾ ਵਾਲ਼ਾ ਸਾਲਾਨਾ ਪਲਾਨ ਹੁਣ 998 ਰੁਪਏ ਦੀ ਜਗ੍ਹਾ ਤਿੰਨ ਤਾਰੀਖ਼ ਤੋਂ 1,498 ਰੁਪਏ ਦਾ ਹੋ ਜਾਵੇਗਾ।

-PTC News

Related Post