IND vs AUS: ਭਾਰਤੀ ਦੌਰੇ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ

By  Jashan A February 7th 2019 03:03 PM

IND vs AUS: ਭਾਰਤੀ ਦੌਰੇ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ,ਨਵੀਂ ਦਿੱਲੀ: ਅਗਲੇ ਮਹੀਨੇ ਭਾਰਤ ਤੇ ਆਸਟ੍ਰੇਲੀਆ ਖਿਲਾਫ ਖੇਡੀ ਜਾਣ ਵਾਲੀ 5 ਵਨ ਡੇ ਮੈਚਾਂ ਦੀ ਸੀਰੀਜ਼ ਆਸਟ੍ਰੇਲੀਆ ਟੀਮ ਦਾ ਐਲਾਨ ਹੋ ਗਿਆ ਹੈ। ਆਸਟਰੇਲੀਆ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਸੱਟ ਕਾਰਨ ਆਗਾਮੀ ਭਾਰਤ ਦੌਰੇ ਲਈ ਆਸਟਰੇਲੀਆ ਟੀਮ ਤੋਂ ਬਾਹਰ ਰਹਿਣਗੇ ਜਦਕਿ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ 24 ਫਰਵਰੀ ਤੋਂ ਸ਼ੁਰੂ ਹੋ ਰਹੀ 2 ਟੀ-20 ਅਤੇ 5 ਵਨ ਡੇ ਮੈਚਾਂ ਦੀ ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਹੈ।

aus IND vs AUS: ਭਾਰਤੀ ਦੌਰੇ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ

ਭਾਰਤ ਖਿਲਾਫ ਘਰੇਲੂ ਸੀਰੀਜ਼ ਵਿਚ ਵਾਪਸੀ ਕਰਨ ਵਾਲੇ ਪੀਟਰ ਸਿਡਲ ਨੂੰ ਵੀ ਨਹੀਂ ਚੁਣਿਆ ਗਿਆ ਹੈ। ਐਰੋਨ ਫਿੰਚ ਟੀਮ ਦੀ ਕਪਤਾਨੀ ਕਰਨਗੇ।

aus IND vs AUS: ਭਾਰਤੀ ਦੌਰੇ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ

ਪਹਿਲਾ ਮੈਚ ਵਾਈਜੇਗ ਵਿਚ 24 ਫਰਵਰੀ ਨੂੰ ਅਤੇ ਦੂਜਾ ਬੈਂਗਲੁਰੂ ਵਿਚ 27 ਫਰਵਰੀ ਨੂੰ ਖੇਡਿਆ ਜਾਵੇਗਾ। ਵਨ ਡੇ ਮੈਚ ਹੈਦਰਾਬਾਦ (2 ਮਾਰਚ), ਨਾਗਪੁਰ (5 ਮਾਰਚ), ਰਾਂਚੀ (8 ਮਾਰਚ), ਮੋਹਾਲੀ (10 ਮਾਰਚ), ਅਤੇ ਦਿੱਲੀ (13 ਮਾਰਚ) ਨੂੰ ਖੇਡੇ ਜਾਣਗੇ।

-PTC News

Related Post