IND vs AUS: ਸੀਰੀਜ਼ ਦਾ ਤੀਸਰਾ ਮੈਚ ਜਿੱਤ ਕੇ ਭਾਰਤ ਰਚ ਸਕਦੈ ਇਹ ਨਵਾਂ ਇਤਿਹਾਸ

By  Jashan A December 22nd 2018 07:22 PM

IND vs AUS: ਸੀਰੀਜ਼ ਦਾ ਤੀਸਰਾ ਮੈਚ ਜਿੱਤ ਕੇ ਭਾਰਤ ਰਚ ਸਕਦੈ ਇਹ ਨਵਾਂ ਇਤਿਹਾਸ,ਨਵੀਂ ਦਿੱਲੀ: IND vs AUS ਵਿਚਕਾਰ 4 ਟੈਸਟ ਮੈਚਾਂ ਦੀ ਸੀਰੀਜ਼ ਚੱਲ ਰਹੀ ਹੈ। ਆਸਟ੍ਰੇਲੀਆ ਨੇ ਦੂਜਾ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਭਾਰਤੀ ਕ੍ਰਿਕਟ ਟੀਮ ਕੋਲ ਮੌਕਾ ਸੀ ਉਹ ਮੈਚ ਜਿੱਤ ਕੇ ਸਿਰਜ ਵਿੱਚ ਵਾਧਾ ਬਣਾ ਸਕਦੇ ਸਨ।

ind vs aus IND vs AUS: ਸੀਰੀਜ਼ ਦਾ ਤੀਸਰਾ ਮੈਚ ਜਿੱਤ ਕੇ ਭਾਰਤ ਰਚ ਸਕਦੈ ਇਹ ਨਵਾਂ ਇਤਿਹਾਸ

ਇਹ ਮੌਕਾ ਭਰਤੀ ਟੀਮ ਨੇ ਆਪਣੇ ਹੱਥੋਂ ਗੁਆ ਲਿਆ ਹੈ। ਸੀਰੀਜ਼ ਦਾ ਤੀਸਰਾ ਮੈਚ 26 ਦਸੰਬਰ ਤੋਂ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਖੇਡੀਆਂ ਜਾਣਾ ਹੈ।ਭਾਰਤੀ ਟੀਮ ਨੂੰ ਸੀਰੀਜ਼ ਦਾ 3 ਮੈਚ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਾ ਪਵੇਗਾ ਕਿਉਂਕਿ ਭਰਤੀ ਟੀਮ ਪਿਛਲੇ 37 ਸਾਲ ਤੋਂ ਮੈਲਬਰਨ ਵਿੱਚ ਕੋਈ ਵੀ ਟੈਸਟ ਮੈਚ ਨਹੀਂ ਜਿੱਤ ਸਕੀ।

ਹੋਰ ਪੜ੍ਹੋ:IND VS AUS: ਭਾਰਤ ਨੇ ਆਖਰੀ ਮੈਚ ਜਿੱਤ ਕੇ ਸੀਰੀਜ਼ ‘ਚ 1-1 ਨਾਲ ਕੀਤੀ ਬਰਾਬਰੀ

ਦੱਸ ਦੇਈਏ ਮੈਲਬਰਨ ਵਿੱਚ ਭਾਰਤ ਨੇ ਆਖਰੀ ਵਾਰ ਜਿੱਤ ਸਾਲ 1981 'ਚ ਹਾਸਲ ਕੀਤੀ ਸੀ। ਭਾਰਤ ਨੇ ਇਸ ਮੈਦਾਨ 'ਤੇ 2014 ਵਿੱਚ ਮੈਚ ਖੇਡਿਆ ਸੀ ਜੋ ਡਰਾਅ ਰਿਹਾ ਸੀ ਅਤੇ ਜਿਸ ਮੈਚ ਨੂੰ ਭਾਰਤੀ ਟੀਮ ਨੇ ਕਾਫੀ ਮੇਹਨਤ ਕਰ ਕੇ ਬਚਾਇਆ ਸੀ।

ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕੋਲਕਾਤਾ ਵਿੱਚ ਇਸ ਸੀਰੀਜ਼ ਬਾਰੇ ਗੱਲ ਬਾਤ ਕਰਦੇ ਦੱਸਿਆ ਹੈ ਕਿ ਭਾਰਤੀ ਟੀਮ ਹਲੇ ਵੀ ਇਹ ਸੀਰੀਜ਼ ਜਿੱਤ ਸਕਦੀ ਹੈ ਕਿਉਂਕਿ ਭਾਰਤੀ ਟੀਮ ਨੇ ਪਹਿਲਾ ਮੈਚ ਜਿੱਤ ਲਿਆ ਸੀ ਪਰ ਉਹ ਦੂਸਰਾ ਮੈਚ ਹਾਰ ਗਏ। ਜਿਸ ਨਾਲ ਭਰਤੀ ਟੀਮ ਨੇ ਸੀਰੀਜ਼ ਵਿੱਚ ਵਾਧਾਬਣਾਉਣ ਦਾ ਹਸੀਨ ਮੌਕਾ ਵੀ ਗਵਾ ਲਿਆ ਹੈ ਪਰ ਜੇਕਰ ਟੀਮ ਆਪਣੀ ਪੂਰੀ ਮੇਹਨਤ ਨਾਲ ਖੇਡੇ ਤਾ ਉਹ 26 ਦਸੰਬਰ ਨੂੰ ਸ਼ੁਰੂ ਹੋਣ ਵਾਲਾ ਮੈਚ ਜਿੱਤ ਸਕਦੇ ਹਨ।

-PTC News

Related Post