IND VS AUS: ਧੋਨੀ ਦੇ ਘਰੇਲੂ ਮੈਦਾਨ 'ਚ ਸੀਰੀਜ਼ ਜਿੱਤਣ ਲਈ ਉਤਰੇਗੀ ਭਾਰਤੀ ਟੀਮ

By  Jashan A March 7th 2019 04:26 PM

IND VS AUS: ਧੋਨੀ ਦੇ ਘਰੇਲੂ ਮੈਦਾਨ 'ਚ ਸੀਰੀਜ਼ ਜਿੱਤਣ ਲਈ ਉਤਰੇਗੀ ਭਾਰਤੀ ਟੀਮ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਅਤੇ ਆਸਟ੍ਰੇਲੀਆ ਟੀਮ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਸਰਾ ਮੈਚ ਕੱਲ੍ਹ ਰਾਂਚੀ 'ਚ ਯਾਨੀ ਕਿ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਘਰੇਲੂ ਮੈਦਾਨ 'ਚ ਖੇਡਿਆ ਜਾਵੇਗਾ। ਭਾਰਤ ਕੱਲ ਦੇ ਮੈਚ 'ਚ ਵਿਰੋਧੀ ਟੀਮ ਨੂੰ ਹਰਾ ਕੇ ਸੀਰੀਜ਼ 'ਚ 3-0 ਦੀ ਜੇਤੂ ਬੜ੍ਹਤ ਬਣਾਉਣ ਦੀ ਕੋਸ਼ਿਸ਼ ਕਰੇਗਾ।

ind IND VS AUS: ਧੋਨੀ ਦੇ ਘਰੇਲੂ ਮੈਦਾਨ 'ਚ ਸੀਰੀਜ਼ ਜਿੱਤਣ ਲਈ ਉਤਰੇਗੀ ਭਾਰਤੀ ਟੀਮ

ਰਾਂਚੀ ਦੇ ਸਭ ਤੋਂ ਪਸੰਦੀਦਾ ਖਿਡਾਰੀ ਧੋਨੀ ਲਈ 3-0 ਦੀ ਜੇਤੂ ਬੜ੍ਹਤ ਬਿਹਤਰੀਨ ਤੋਹਫਾ ਹੋਵੇਗਾ ਜੋ ਭਾਰਤ ਲਈ ਆਪਣੇ ਘਰੇਲੂ ਮੈਦਾਨ 'ਤੇ ਸ਼ਾਇਦ ਆਖਰੀ ਮੈਚ ਖੇਡਣਗੇ। ਮੌਜੂਦਾ ਸੀਰੀਜ਼ ਦੇ ਹਰੇਕ ਮੈਚ 'ਚ ਧੋਨੀ ਦੀ ਕਾਫੀ ਹੌਸਲਾਆਫਜ਼ਾਈ ਹੋ ਰਹੀ ਹੈ।

ind IND VS AUS: ਧੋਨੀ ਦੇ ਘਰੇਲੂ ਮੈਦਾਨ 'ਚ ਸੀਰੀਜ਼ ਜਿੱਤਣ ਲਈ ਉਤਰੇਗੀ ਭਾਰਤੀ ਟੀਮ

ਟੀਮਾਂ ਇਸ ਤਰ੍ਹਾਂ ਹਨ :- ਭਾਰਤ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਅੰਬਾਤੀ ਰਾਇਡੂ, ਕੇਦਾਰ ਜਾਧਵ, ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ ਅਤੇ ਰਿਸ਼ਭ ਪੰਤ

ind IND VS AUS: ਧੋਨੀ ਦੇ ਘਰੇਲੂ ਮੈਦਾਨ 'ਚ ਸੀਰੀਜ਼ ਜਿੱਤਣ ਲਈ ਉਤਰੇਗੀ ਭਾਰਤੀ ਟੀਮ

ਆਸਟਰੇਲੀਆ : ਉਸਮਾਨ ਖਵਾਜਾ, ਪੀਟਰ ਹੈਂਡਸਕਾਂਬ, ਸ਼ਾਨ ਮਾਰਸ਼, ਗਲੇਨ ਮੈਕਸਵੇਲ, ਮਾਰਕਸ ਸਟੋਇੰਸ, ਐਸ਼ਟਨ ਟਰਨਰ, ਝਾਯ ਰਿਚਰਡਸਨ, ਐਡਮ ਜ਼ੰਪਾ, ਐਡ੍ਰਿਊ ਟਾਈ, ਪੈਟ ਕਮਿੰਸ, ਨਾਥਨ ਕੂਲਟਰ ਨਾਈਲ, ਐਲੇਕਸਕੈਰੀ, ਨਾਥਨ ਲੀਓਨ ਅਤੇ ਜੇਸਨ ਬੇਹਰੇਨਡੋਰਫ।

-PTC News

Related Post