IND vs AUS: ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਲੰਮੇ ਸਮੇਂ ਤੋਂ ਬਾਅਦ ਇਸ ਖਿਡਾਰੀ ਦੀ ਹੋਈ ਵਾਪਸੀ

By  Jashan A January 4th 2019 09:27 PM

IND vs AUS: ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਲੰਮੇ ਸਮੇਂ ਤੋਂ ਬਾਅਦ ਇਸ ਖਿਡਾਰੀ ਦੀ ਹੋਈ ਵਾਪਸੀ,ਸਿਡਨੀ: ਅਗਲੇ ਹਫ਼ਤੇ ਹੋਣ ਵਾਲੀ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਵਨਡੇ ਸੀਰੀਜ਼ ਦੇ ਲਈ ਆਸਟ੍ਰੇਲੀਆ ਕ੍ਰਿਕਟ ਬੋਰਡ ਨੇ ਟੀਮ ਦਾ ਐਲਾਨ ਕਰ ਦਿਤਾ ਹੈ। ਜਿਸ ਦੌਰਾਨ ਇਸ ਟੀਮ 'ਚ ਆਸਟ੍ਰੇਲੀਆ ਟੀਮ ਦੇ ਤੇਜ਼ ਗੇਂਦਬਾਜ਼ ਪੀਟਰ ਸਿਡਲ ਨੂੰ ਜਗ੍ਹਾ ਦਿੱਤੀ ਗਈ ਹੈ।

aus IND vs AUS: ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਲੰਮੇ ਸਮੇਂ ਤੋਂ ਬਾਅਦ ਇਸ ਖਿਡਾਰੀ ਦੀ ਹੋਈ ਵਾਪਸੀ

ਇਸ 34 ਸਾਲ ਦੇ ਇਸ ਤੇਜ਼ ਗੇਂਦਬਾਜ ਨੇ ਸ਼ੁਕਰਵਾਰ ਨੂੰ 2010 ਤੋਂ ਬਾਅਦ ਪਹਿਲੀ ਵਾਰ ਵਨਡੇ ਟੀਮ ਵਿਚ ਵਾਪਸੀ ਕੀਤੀ।ਤੇਜ਼ ਗੇਂਦਬਾਜ ਪੀਟਰ ਸਿਡਲ ਨੂੰ 12 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਦਿਨਾਂ ਵਨਡੇ ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦੇ ਲਈ ਆਸਟ੍ਰੇਲੀਆ ਦੀ 14 ਮੈਂਬਰੀਂ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

aus IND vs AUS: ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਲੰਮੇ ਸਮੇਂ ਤੋਂ ਬਾਅਦ ਇਸ ਖਿਡਾਰੀ ਦੀ ਹੋਈ ਵਾਪਸੀ

ਏਰੋਨ ਫਿਚ ਦੀ ਅਗਵਾਈ ਵਾਲੀ ਟੀਮ ਵਿਚ ਉਸਮਾਨ ਖ਼ਵਾਜ਼ਾ ਅਤੇ ਨਾਥਨ ਲਾਇਨ ਦੀ ਵੀ ਵਾਪਸੀ ਹੋਈ ਹੈ। ਆਫ਼ ਸਪਿੰਨਰ ਲਾਇਨ ਇਸ ਦੀ ਸ਼ੁਰੂਆਤ 'ਚ ਦੱਖਣੀ ਅਫ਼ਰੀਕਾ ਦੇ ਵਿਰੁੱਧ ਨਹੀਂ ਖੇਡ ਸਕੇ ਸੀ। ਜਦੋਂਕਿ ਖ਼ਵਾਜਾ ਦੀ ਵੀ ਲਗਪਗ ਦੋ ਸਾਲ ਬਾਅਦ ਵਨਡੇ ਟੀਮ ਵਿਚ ਵਾਪਸੀ ਹੋਈ ਹੈ।

-PTC News

Related Post