Ind vs Aus: ਪਹਿਲੇ ਟੀ20 'ਚ ਭਾਰਤ ਨੂੰ ਹਰਾ ਆਸਟ੍ਰੇਲੀਆ ਨੇ ਸੀਰੀਜ਼ 'ਚ 1-0 ਦਾ ਬਣਾਇਆ ਵਾਧਾ

By  Jashan A November 21st 2018 06:38 PM -- Updated: November 21st 2018 06:39 PM

Ind vs Aus: ਪਹਿਲੇ ਟੀ20 'ਚ ਭਾਰਤ ਨੂੰ ਹਰਾ ਆਸਟ੍ਰੇਲੀਆ ਨੇ ਸੀਰੀਜ਼ 'ਚ 1-0 ਦਾ ਬਣਾਇਆ ਵਾਧਾ,ਬ੍ਰਿਸਬੇਨ: ਅੱਜ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਖੇਡੇ ਗਏ ਖੇਡੇ ਗਏ ਪਹਿਲੇ T20 ਮੁਕਾਬਲੇ ਵਿੱਚ ਭਾਰਤ ਨੂੰ ਡਕਵਰਥ ਲੁਇਸ ਨਿਯਮ ਦੇ ਤਹਿਤ ਆਸਟ੍ਰੇਲੀਆ ਨੇ ਭਾਰਤ ਨੂੰ 4 ਦੌੜਾ ਨਾਲ ਹਰਾ ਕੇ ਸੀਰਜ਼ 'ਚ 1 - 0 ਦਾ ਵਾਧਾ ਬਣਾ ਲਿਆ ਹੈ।

dhawan ਇਸ ਮੈਚ ਵਿੱਚ ਆਸਟਰੇਲੀਆ ਨੇ 17 ਓਵਰ 'ਚ 4 ਵਿਕੇਟ ਦੇ ਨੁਕਸਾਨ 'ਤੇ 158 ਦੌੜਾਂ ਬਣਾਈਆਂ। ਭਾਰਤ ਨੂੰ 17 ਓਵਰ 'ਚ 174 ਦੌੜਾਂ ਦਾ ਟਾਰਗੇਟ ਮਿਲਿਆ। ਮਹਿਮਾਨ ਟੀਮ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਪਰ 17 ਓਵਰ 'ਚ 7 ਵਿਕੇਟ 'ਤੇ 169 ਰਣ ਹੀ ਬਣਾ ਸਕੀ।ਇਸ ਮੈਚ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਓਪਨਰ ਸ਼ਿਖਰ ਧਵਨ ਨੇ ਸਭ ਤੋਂ ਜਿਆਦਾ 76 ਰਨਾਂ ਦੀ ਪਾਰੀ ਖੇਡੀ।

kartikਧਵਨ ਨੇ 28 ਗੇਂਦਾਂ 'ਤੇ ਆਪਣੇ ਟੀ20 ਇੰਟਰਨੈਸ਼ਨਲ ਕਰੀਅਰ ਦਾ 9ਵਾਂ ਅਰਧਸ਼ਤਕ ਪੂਰਾ ਕੀਤਾ। ਓਪਨਿੰਗ ਕਰਨ ਉਤਰੇ ਧਵਨ ਚੌਥੇ ਵਿਕੇਟ ਦੇ ਰੂਪ ਵਿੱਚ ਆਉਟ ਹੋਏ। ਉਨ੍ਹਾਂ ਨੇ 42 ਗੇਂਦਾਂ 'ਤੇ 10 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 76 ਰਣ ਬਣਾਏ।ਦਿਨੇਸ਼ ਕਾਰਤਕ (30) ਨੇ ਵਧੀਆ ਕੋਸ਼ਿਸ਼ ਕੀਤੀ ਅਤੇ ਜਿੱਤ ਦੀ ਉਂਮੀਦ ਜਗਾਈ, ਪਰ ਉਹ ਅੰਤਮ ਓਵਰ ਦੀ ਚੌਥੀ ਗੇਂਦ ਉੱਤੇ ਆਉਟ ਹੋ ਗਏ।

—PTC News

Related Post