IND vs BAN, Pink Ball Test : ਇਸ਼ਾਂਤ ਦੀ ਘਾਤਕ ਗੇਂਦਬਾਜ਼ੀ, ਵਿਰੋਧੀ ਟੀਮ 106 ਦੌੜਾਂ 'ਤੇ ਹੋਈ ਆਲ-ਆਊਟ

By  Jashan A November 22nd 2019 04:47 PM

IND vs BAN, Pink Ball Test : ਇਸ਼ਾਂਤ ਦੀ ਘਾਤਕ ਗੇਂਦਬਾਜ਼ੀ, ਵਿਰੋਧੀ ਟੀਮ 106 ਦੌੜਾਂ 'ਤੇ ਹੋਈ ਆਲ-ਆਊਟ,ਕਲਕੱਤਾ: ਕਲਕੱਤਾ ਦੇ ਈਡਨ ਗਾਰਡਨ 'ਚ ਪਿੰਕ ਬਾਲ ਨਾਲ ਖੇਡਿਆ ਜਾ ਰਿਹਾ ਇਤਿਹਾਸਕ ਦੂਸਰਾ ਟੈਸਟ ਮੈਚ 'ਚ ਪਹਿਲੇ ਦਿਨ ਹੀ ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ 'ਚ 106 ਦੌੜਾਂ 'ਤੇ ਸਿਮਟ ਗਈ।

https://twitter.com/BCCI/status/1197831957792509952?s=20

ਇਸ ਮੈਚ 'ਚ ਭਾਰਤ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 22 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ, ਉਥੇ ਹੀ ਮੁਹੰਮਦ ਸਮੀ ਨੇ ਵੀ 2 ਵਿਕਟਾਂ ਹਾਸਲ ਕਰ ਬੰਗਲਾਦੇਸ਼ੀ ਟੀਮ ਨੂੰ 106 ਦੌੜਾਂ 'ਤੇ ਸਮੇਟਿਆ।

ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਬੰਗਲਾਦੇਸ਼ ਦੀ ਸ਼ੁਰੂਆਤ ਇਨ੍ਹੀ ਚੰਗੀ ਨਹੀਂ ਰਹੀ ਤੇ ਮਹਿਜ਼ 106 ਦੌੜਾਂ 'ਤੇ ਪੂਰੀ ਟੀਮ ਪਵੇਲੀਅਨ ਪਰਤ ਗਈ। ਬੰਗਲਾਦੇਸ਼ ਵੱਲੋਂ ਸਭ ਤੋਂ ਵੱਧ ਦੌੜਾਂ ਸਲਾਮੀ ਬੱਲੇਬਾਜ਼ ਸਬਦਾਨ ਇਸਲਾਮ ਨੇ 29 ਦੌੜਾਂ ਬਣਾਈਆਂ।

https://twitter.com/BCCI/status/1197834843301662720?s=20

ਟੀਮਾਂ:

ਭਾਰਤ: ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (ਵਿਕਟਕੀਪਰ), ਉਮੇਸ਼ ਯਾਦਵ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ।

ਬੰਗਲਾਦੇਸ਼:ਸ਼ਾਦਮਾਨ ਇਸਲਾਮ, ਇਮਰੂਲ ਕੇਯਾਸ, ਮੋਮਿਨੁਲ ਹੱਕ (ਕਪਤਾਨ), ਮੁਹੰਮਦ ਮਿਥੁਨ, ਮੁਸ਼ਫਿਕੁਰ ਰਹੀਮ, ਮਹਿਮਦੁੱਲ੍ਹਾ, ਲਿਟਨ ਦਾਸ (ਵਿਕਟਕੀਪਰ), ਨਈਮ ਹਸਨ, ਮੇਹਦੀ ਹਸਨ, ਅਬੂ ਜਾਇਦ, ਅਲ-ਅਮੀਨ-ਹੁਸੈਨ, ਇਬਾਦਤ ਹੁਸੈਨ।

-PTC News

Related Post