ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਸਰਾ ਟੀ-20 ਮੈਚ ਅੱਜ, ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗੀ ਭਾਰਤੀ ਟੀਮ

By  Jashan A January 29th 2020 10:22 AM

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਸਰਾ ਟੀ-20 ਮੈਚ ਅੱਜ, ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗੀ ਭਾਰਤੀ ਟੀਮ

ਹੈਮਿਲਟਨ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ਦਾ ਅੱਜ ਤੀਸਰਾ ਮੁਕਾਬਲਾ ਹੈਮਿਲਟਨ 'ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਅੱਜ ਨਿਊਜ਼ੀਲੈਂਡ 'ਚ ਪਹਿਲੀ ਟੀ-20 ਅੰਤਰਰਾਸ਼ਟਰੀ ਲੜੀ ਜਿੱਤਣ ਦੇ ਉਦੇਸ਼ ਨਾਲ ਮੈਦਾਨ 'ਚ ਉੱਤਰੇਗੀ।

ਭਾਰਤ ਨੇ ਆਕਲੈਂਡ 'ਚ ਪਹਿਲੇ ਦੋ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਕ੍ਰਮਵਾਰ 6 ਤੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ ਤੇ ਉਹ ਪੰਜ ਮੈਚਾਂ ਦੀ ਲੜੀ ਲੜੀ 'ਚ 2-0 ਨਾਲ ਅੱਗੇ ਹੈ।

New Zealand vs India 3rd T20 , Seddon Park Hamilton , PTC Newsਮੇਜ਼ਬਾਨ ਟੀਮ ਆਪਣੇ ਮੈਦਾਨ ਵਿਚ ਖੇਡਣ ਦੇ ਬਾਵਜੂਦ ਖੇਡ ਦੇ ਹਰ ਵਿਭਾਗ ਵਿਚ ਪਿਛੜੀ ਨਜ਼ਰ ਆ ਰਹੀ ਹੈ।ਨਿਊਜ਼ੀਲੈਂਡ ਨੇ ਪਹਿਲੇ ਮੈਚ ਵਿਚ 203 ਦੌੜਾਂ ਦਾ ਸਕੋਰ ਬਣਾਇਆ ਸੀ ਪਰ ਉਸ ਦੇ ਗੇਂਦਬਾਜ਼ ਉਸ ਦਾ ਬਚਾਅ ਨਹੀਂ ਕਰ ਸਕੇ, ਜਦਕਿ ਦੂਜੇ ਮੈਚ ਵਿਚ ਉਸ ਦਾ ਸਕੋਰ ਇੰਨਾ ਛੋਟਾ ਸੀ ਕਿ ਉਸ ਦੇ ਗੇਂਦਬਾਜ਼ਾਂ ਕੋਲ ਬਚਾਅ ਕਰਨ ਲਈ ਕੁਝ ਨਹੀਂ ਬਚਿਆ ਸੀ।

ਹੋਰ ਪੜ੍ਹੋ: IND vs NZ: ਭਾਰਤ ਨੇ ਜਿੱਤਿਆ ਲੜੀ ਦਾ ਦੂਸਰਾ ਮੁਕਾਬਲਾ

Ind vs NZਸੰਭਾਵਿਤ ਟੀਮਾਂ ਇਸ ਤਰ੍ਹਾਂ ਹਨ:

ਭਾਰਤ - ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸੰਜੂ ਸੈਮਸਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ।

ਨਿਊਜ਼ੀਲੈਂਡ- ਮਾਰਟਿਨ ਗੁਪਟਿਲ, ਕੌਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਕੌਲਿਨ ਡੀ ਗ੍ਰੈਂਡਹੋਮ, ਰੋਸ ਟੇਲਰ, ਟਿਮ ਸੀਫਰਟ (ਵਿਕਟਕੀਪਰ), ਮਿਸ਼ੇਲ ਸੈਂਟਨਰ, ਡੇਰਿਲ ਮਿਸ਼ੇਲ, ਈਸ਼ ਸ਼ੋਢੀ, ਟਿਮ ਸਾਊਥੀ, ਬਲੇਅਰ ਟਿਕਰਨ, ਸਕਾਟ ਕਿਊਗੇਲਜਿਨ, ਹਾਮਿਸ਼ ਬੇਨੇਟ।

-PTC News

Related Post