IND vs SA: ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਮਯੰਕ ਅਗਰਵਾਲ ਨੇ ਜੜਿਆ ਸੈਂਕੜਾ, ਭਾਰਤ ਦਾ ਸਕੋਰ 324-1

By  Jashan A October 3rd 2019 11:52 AM -- Updated: October 3rd 2019 12:12 PM

IND vs SA: ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਮਯੰਕ ਅਗਵਾਲ ਨੇ ਜੜਿਆ ਸੈਂਕੜਾ, ਭਾਰਤ ਦਾ ਸਕੋਰ 324-1,ਵਿਸ਼ਾਖਾਪਟਨਮ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ ਸੀਰੀਜ਼ ਦਾ ਪਹਿਲਾਂ ਮੁਕਾਬਲਾ ਵਿਸ਼ਾਖਾਪਟਨਮ 'ਚ ਸ਼ੁਰੂ ਹੋਇਆ। ਜਿਸ ਦੌਰਾਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਤੇ ਬਿਨਾਂ ਕੋਈ ਵਿਕਟ ਗਵਾਏ 202 ਦੌੜਾਂ ਬਣਾ ਦਿੱਤੀਆਂ।

https://twitter.com/BCCI/status/1179638347234336768?s=20

ਜਿਸ ਦੌਰਾਨ ਰੋਹਿਤ ਸ਼ਰਮਾ ਨੇ ਆਪਣਾ ਸੈਂਕੜਾ ਪੂਰਾ ਕੀਤਾ। ਦੂਜੇ ਦਿਨ 202 ਦੌੜਾਂ ਤੋਂ ਅਗੇ ਖੇਡ ਸ਼ੁਰੂ ਕਰਨ ਲਈ ਦੋਵਾਂ ਸਲਾਮੀ ਬੱਲੇਬਾਜ਼ ਕ੍ਰੀਜ਼ 'ਤੇ ਉਤਰਦੇ ਹੀ ਸ਼ਾਨਦਾਰ ਤਰੀਕੇ ਨਾਲ ਪਾਰੀ ਨੂੰ ਅਗੇ ਵਧਾਇਆ। ਦੂਜੇ ਦਿਨ ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗ੍ਰਵਾਲ ਆਪਣੀ ਸ਼ਾਨਦਾਰ ਪਾਰੀ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਇੰਟਰਨੈਸ਼ਨਲ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਪੂਰਾ ਕੀਤਾ।

ਹੋਰ ਪੜ੍ਹੋ:youth olympic: ਦੱਖਣੀ ਅਫ਼ਰੀਕਾ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਪਹੁੰਚੀ ਕੁਆਟਰ ਫਾਈਨਲ 'ਚ

https://twitter.com/BCCI/status/1179635020232712192?s=20

ਉਥੇ ਹੀ ਸ਼ਾਨਦਾਰ ਪਾਰਿ ਖੇਡ ਰਹੇ ਰੋਹਿਤ ਸ਼ਰਮਾ 176 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੇ ਆਪਣੀ ਇਸ ਸ਼ਾਨਦਾਰ ਪਾਰੀ ਦੌਰਾਨ 23 ਚੌਕੇ ਅਤ 6 ਛੱਕੇ ਵੀ ਲਗਾਏ। ਦੂਸਰੇ ਦਿਨ ਦੇ ਲੰਚ ਤੱਕ ਭਾਰਤ ਦਾ ਸਕੋਰ 324-1 ਹੈ ਤੇ ਕ੍ਰੀਜ਼ 'ਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ 134 ਦੌੜਾਂ ਬਣਾ ਕੇ ਅਤੇ ਭਾਰਤੀ ਟੀਮ ਦੀ ਦੀਵਾਰ ਚੇਤੇਸਵਰ ਪੁਜਾਰਾ 6 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹੈ।

https://twitter.com/BCCI/status/1179639894118789120?s=20

ਟੀਮਾਂ : ਭਾਰਤ— ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਹਨੁਮਾ ਵਿਹਾਰੀ, ਰਿਧੀਮਾਨ ਸਾਹਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ।

ਦੱਖਣੀ ਅਫਰੀਕਾ— ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੂਮਾ, ਥਿਊਨਿਸ ਡੀ ਬਰਾਊਨ, ਕਵਿੰਟਨ ਡੀ ਕੌਕ, ਡੀਨ ਐਲਗਰ, ਕੇਸ਼ਵ ਮਹਾਰਾਜ, ਐਡਨ ਮਾਰਕ੍ਰਮ, ਸੇਨੁਰਨ ਮੁਥੂਸਾਮੀ, ਵਰਨੇਨ ਫਿਲੈਂਡਰ, ਡੇਨ ਪੀਟ, ਕੈਗਿਸੋ ਰਬਾਡਾ।

-PTC News

Related Post