IND vs SA: ਪਹਿਲੇ ਟੈਸਟ ਮੈਚ ਲਈ ਭਾਰਤ ਵੱਲੋਂ ਪਲੇਇੰਗ ਇਲੈਵਨ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

By  Jashan A October 1st 2019 02:51 PM -- Updated: October 1st 2019 02:57 PM

IND vs SA: ਪਹਿਲੇ ਟੈਸਟ ਮੈਚ ਲਈ ਭਾਰਤ ਵੱਲੋਂ ਪਲੇਇੰਗ ਇਲੈਵਨ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ,ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਹ 14ਵੀਂ ਟੈਸਟ ਸੀਰੀਜ਼ ਹੋਵੇਗੀ। ਵਿਸ਼ਾਖਾਪਟਨਮ 'ਚ ਖੇਡੇ ਜਾਣ ਵਾਲੇ ਪਹਿਲੇ ਮੁਕਾਬਲੇ ਲਈ ਭਾਰਤੀ ਕ੍ਰਿਕਟ ਬੋਰਡ ਵੱਲੋਂ ਇੱਕ ਦਿਨ ਪਹਿਲਾਂ ਹੀ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ।

ਹੋਰ ਪੜ੍ਹੋ: CWC 2019: ਵੈਸਟਇੰਡੀਜ਼ ਨੇ ਜਿੱਤਿਆ ਟਾਸ , ਆਸਟਰੇਲੀਆ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ

https://twitter.com/BCCI/status/1178931443176636416?s=20

ਟੀਮ ਪ੍ਰਬੰਧਨ ਵੱਲੋਂ ਇੱਕ ਨਵੇਂ ਤਜਰਬੇ ਤਹਿਤ ਮਯੰਕ ਅਗਰਵਾਲ ਨੂੰ ਰੋਹਿਤ ਸ਼ਰਮਾਜ਼ਨਾਲ ਸਲਾਮੀ ਬੱਲੇਬਾਜ਼ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਉਥੇ ਹੀ ਵੈਸਟਇੰਡੀਜ਼ ਵਿਚ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ,ਮਿਡਲ ਆਰਡਰ ਵਿਚ ਕੋਈ ਤਬਦੀਲੀ ਕਰਨਾ ਮੁਸ਼ਕਲ ਸੀ ਅਤੇ ਅਜਿਹਾ ਹੀ ਹੋਇਆ ਹੈ। ਚੇਤੇਸ਼ਵਰ ਪੁਜਾਰਾ ਅਤੇ ਹਨੂਮਾ ਵਿਹਾਰੀ, ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰਹਾਣੇ ਦੇ ਨਾਲ ਮਿਡਲ ਆਰਡਰ ਨੂੰ ਸੰਭਾਲਣਗੇ।

ਪਲੇਇੰਗ ਇਲੈਵਨ: ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (VC), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਆਰ ਅਸ਼ਵਿਨ, ਆਰ ਜਡੇਜਾ, ਰਿਧੀਮਾਨ ਸਾਹਾ, ਇਸ਼ਾਂਤ ਸ਼ਰਮਾ ਅਤੇ ਮੋਹੰਮਦ ਸਮੀ।

-PTC News

Related Post