Ind vs WI : ਦੂਜੇ T20 ਮੈਚ 'ਚ ਜਿੱਤ ਹਾਸਲ ਕਰ ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗੀ ਭਾਰਤੀ ਟੀਮ

By  Jashan A August 4th 2019 01:46 PM

Ind vs WI : ਦੂਜੇ T20 ਮੈਚ 'ਚ ਜਿੱਤ ਹਾਸਲ ਕਰ ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗੀ ਭਾਰਤੀ ਟੀਮ,ਨਵੀਂ ਦਿੱਲੀ: ਭਾਰਤ ਕ੍ਰਿਕਟ ਟੀਮ ਇਨ੍ਹੀ ਦਿਨੀਂ ਵੈਸਟਇੰਡੀਜ਼ ਦੌਰੇ 'ਤੇ ਹੈ। ਜਿਸ ਦੌਰਾਨ ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ 3 ਟੀ20 ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਬੀਤੇ ਦਿਨ ਖੇਡੇ ਗਏ ਪਹਿਲੇ ਟੀ20 ਮੈਚ 'ਚ ਭਾਰਤ ਨੇ ਵਿਰੋਧੀਆਂ ਨੂੰ ਹਰਾ ਕੇ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ 3 ਮੈਚਾਂ ਦੀ ਸੀਰੀਜ਼ ਦਾ ਦੂਸਰਾ ਮੁਕਾਬਲਾ ਅੱਜ ਖੇਡਿਆ ਜਾਵੇਗਾ। ਭਾਰਤੀ ਟੀਮ 1-0 ਨਾਲ ਅੱਗੇ ਚੱਲ ਰਹੀ ਹੈ।

ਭਾਰਤੀ ਟੀਮ ਜੇਕਰ ਦੂਜਾ ਮੁਕਾਬਲਾ ਜਿੱਤ ਲੈਂਦੀ ਹੈ ਤਾਂ ਵੈਸਟਇੰਡੀਜ਼ ਦੇ ਖਿਲਾਫ ਵਿਦੇਸ਼ 'ਚ ਅੱਠ ਸਾਲ ਬਾਅਦ ਸੀਰੀਜ਼ ਜਿੱਤਣ ਦਾ ਗੌਰਵ ਹਾਸਲ ਕਰੇਗੀ। ਪਿਛਲੀ ਵਾਰ ਭਾਰਤ ਨੇ 2011 ਵਿੱਚ ਵੈਸਟਇੰਡੀਜ਼ ਵਿੱਚ 1-0 ਨਾਲ ਸੀਰੀਜ਼ ਜਿੱਤੀ ਸੀ।

ਹੋਰ ਪੜ੍ਹੋ: ਵੈਸਟਇੰਡੀਜ਼ ਦੌਰੇ ਲਈ ਤਿਆਰੀ ਕਰਨ ਲੱਗੇ ਸ਼ਿਖਰ ਧਵਨ, ਦੇਖੋ ਪ੍ਰੈਕਟਿਸ ਦੀ ਵੀਡੀਓ

India vs West Indies 2nd T20: Will Carlos Brathwaite squad get up after Virat Kohli troops?ਤੁਹਾਨੂੰ ਦੱਸ ਦੇਈਏ ਕਿ ਦੋਨਾਂ ਟੀਮਾਂ 'ਚ ਹੁਣ ਤੱਕ ਕੁਲ 12 ਟੀ - 20 ਮੁਕਾਬਲੇ ਖੇਡੇ ਗਏ ਹਨ। ਇਹਨਾਂ ਵਿਚੋਂ ਭਾਰਤੀ ਟੀਮ ਨੇ ਛੇ ਵਿੱਚ ਜਿੱਤ ਦਰਜ ਕੀਤੀ ਹੈ ਜਦੋਂਕਿ ਵੈਸਟਇੰਡੀਜ਼ ਨੂੰ ਪੰਜ ਮੈਚਾਂ ਵਿੱਚ ਜਿੱਤ ਮਿਲੀ ਹੈ। ਇੱਕ ਮੁਕਾਬਲੇ ਵਿੱਚ ਨਤੀਜਾ ਨਹੀਂ ਨਿਕਲਿਆ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਰਲਡ ਕੱਪ 2019 ਤੋਂ ਬਾਅਦ ਭਾਰਤ ਤੇ ਵੈਸਟਇੰਡੀਜ਼ ਦੀ ਇਹ ਪਹਿਲੀ ਸੀਰੀਜ਼ ਹੈ।

-PTC News

 

Related Post