ਦੇਸ਼ ਦੇ 855 ਪੁਲਿਸ ਅਧਿਕਾਰੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਤ , 149 ਨੂੰ ਬਹਾਦਰੀ ਪੁਰਸਕਾਰ

By  Shanker Badra January 26th 2019 03:17 PM -- Updated: January 26th 2019 04:19 PM

ਦੇਸ਼ ਦੇ 855 ਪੁਲਿਸ ਅਧਿਕਾਰੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਤ, 149 ਨੂੰ ਬਹਾਦਰੀ ਪੁਰਸਕਾਰ।

ਨਵੀਂ ਦਿੱਲੀ : ਪੁਲਿਸ ਅਤੇ ਅਰਧ-ਸੈਨਿਕ ਬਲਾਂ ਦੇ ਕੁੱਲ 855 ਕਰਮਚਾਰੀਆਂ ਨੂੰ ਪੁਲਿਸ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ ਹੈ।ਉਨ੍ਹਾਂ ਨੂੰ ਇਹ ਸਨਮਾਨ ਤੇ ਪੁਰਸਕਾਰ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਦਿੱਤਾ ਗਿਆ ਹੈ। ਇਨ੍ਹਾਂ ਵਿਚ 149 ਕਰਮਚਾਰੀਆਂ ਨੂੰ ਜੰਮੂ- ਕਸ਼ਮੀਰ, ਨਕਸਲ ਪ੍ਰਭਾਵਤ ਇਲਾਕਿਆਂ ਅਤੇ ਹੋਰ ਖੇਤਰਾਂ ਵਿਚ ਬਹਾਦਰੀ ਦਾ ਪ੍ਰਦਰਸ਼ਨ ਕਰਨ ਲਈ ਵੀਰਤਾ ਮੈਡਲ ਦਿਤੇ ਗਏ ਹਨ।ਅਰਧ-ਸੈਨਿਕ ਬਲ ਸੀਆਰਪੀਐਫ਼ ਨੂੰ ਬਹਾਦਰੀ ਲਈ ਸਭ ਤੋਂ ਜ਼ਿਆਦਾ 44 ਪੁਰਸਕਾਰ ਮਿਲੇ ਹਨ। ਇਸ ਤੋਂ ਬਾਅਦ ਉੜੀਸਾ ਪੁਲਿਸ ਨੂੰ 26 ਮੈਡਲ, ਜੰਮੂ-ਕਸ਼ਮੀਰ ਪੁਲਿਸ ਨੂੰ 25 ਅਤੇ ਛੱਤੀਸਗੜ੍ਹ ਪੁਲਿਸ ਨੂੰ 14 ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

India 855 police officers medals with Honored ਦੇਸ਼ ਦੇ 855 ਪੁਲਿਸ ਅਧਿਕਾਰੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਤ , 149 ਨੂੰ ਬਹਾਦਰੀ ਪੁਰਸਕਾਰ

ਗ੍ਰਹਿ ਮੰਤਰਾਲੇ ਦੇ ਇੱਕ ਹੁਕਮ 'ਚ ਦੱਸਿਆ ਗਿਆ ਕਿ ਵੱਖ -ਵੱਖ ਰਾਜਾਂ ਦੀ ਪੁਲਿਸ, ਕੇਂਦਰੀ ਪੁਲਿਸ ਬਲਾਂ ਅਤੇ ਸੰਗਠਨਾਂ ਨੇ ਮਹਿਲਾ ਅਤੇ ਪੁਰਸ਼ ਕਰਮਚਾਰੀਆਂ ਨੂੰ ਕੁੱਲ 146 ਪੁਲਿਸ ਵੀਰਤਾ ਮੈਡਲਾਂ, ਉੱਚ ਸੇਵਾ ਲਈ ਰਾਸ਼ਟਰਪਤੀ ਦੇ 74 ਪੁਲਿਸ ਮੈਡਲਾਂ ਅਤੇ ਸ਼ਲਾਘਾਯੋਗ ਸੇਵਾਵਾਂ ਲਈ 632 ਪੁਲਿਸ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ ਹੈ।

India 855 police officers medals with Honored ਦੇਸ਼ ਦੇ 855 ਪੁਲਿਸ ਅਧਿਕਾਰੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਤ , 149 ਨੂੰ ਬਹਾਦਰੀ ਪੁਰਸਕਾਰ

ਇਸ ਦੌਰਾਨ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੇ ਤਿੰਨ ਜਵਾਨਾਂ ਨੂੰ ਮਰਨ ਮਗਰੋਂ ਉੱਚ ਸਨਮਾਨ- ਰਾਸ਼ਟਰਪਤੀ ਦੇ ਪੁਲਿਸ ਮੈਡਲ (ਪੀਪੀਐਮਜੀ) ਨਾਲ ਸਨਮਾਨਿਤ ਕੀਤਾ ਗਿਆ ਹੈ। ਬਹਾਦਰੀ ਮੈਡਲ ਦੇ ਹੋਰ ਜੇਤੂਆਂ ਵਿਚ ਮੇਘਾਲਿਆ ਪੁਲਿਸ ਦੇ 13, ਉੱਤਰ ਪ੍ਰਦੇਸ਼ ਪੁਲਿਸ ਦੇ 10, ਸੀਮਾ ਸੁਰੱਖਿਆ ਬਲ ਦੇ 8, ਦਿੱਲੀ ਪੁਲਿਸ ਦੇ ਚਾਰ, ਝਾਰਖੰਡ ਪੁਲਿਸ ਦੇ ਤਿੰਨ ਅਤੇ ਅਸਮ ਰਾਈਫ਼ਲਜ਼ ਅਤੇ ਭਾਰਤ-ਤਿੱਬਤ ਸੀਮਾ ਪੁਲਿਸ ਦੇ ਇਕ ਇਕ ਜਵਾਨ ਸ਼ਾਮਲ ਸਨ।

-PTCNews

Related Post