ਗਣਤੰਤਰ ਦਿਵਸ ਮੌਕੇ ਅਮਰੀਕਾ 'ਚ ਵੀ ਭਾਰਤੀਆਂ ਨੇ ਲਹਿਰਾਇਆ ਭਾਰਤੀ ਤਿਰੰਗਾ

By  Jashan A January 27th 2019 06:22 PM -- Updated: January 27th 2019 06:26 PM

ਕੱਲ ਪੂਰੇ ਦੇਸ਼ 'ਚ 70ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਮਨਾਇਆ ਗਿਆ। ਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਨੇ ਵੀ 26 ਜਨਵਰੀ ਦੇ ਇਸ ਪਾਵਨ ਦਿਨ 'ਤੇ ਭਰਤੀ ਤਿਰੰਗੇ ਨੂੰ ਲਹਿਰਾਇਆ ਗਿਆ। ਗਣਤੰਤਰ ਦਿਵਸ ਦੇ ਸਬੰਧ ਵਿੱਚ ਕੱਲ ਵਾਸ਼ਿੰਗਟਨ 'ਚ ਸਥਿਤ ਭਾਰਤੀ ਦੂਤਾਵਾਸ ਦੇ ਸਾਹਮਣੇ ਇੱਕ ਸਮਾਗਮ ਆਯੋਜਿਤ ਕੀਤਾ। ਜਿਸ ਵਿੱਚ ਵੱਡੀ ਗਿਣਤੀ ਹਿੰਦੋਸਤਾਨੀ ਪ੍ਰਵਾਸੀਆਂ ਨੇ ਸ਼ਿਰਕਤ ਕਰ ਕੇ ਪੂਰੇ ਉਤਸ਼ਾਹ ਨਾਲ ਇਸ ਪਾਵਨ ਦਿਨ ਦਾ ਜਸ਼ਨ ਮਨਾਇਆ।

america ਗਣਤੰਤਰ ਦਿਵਸ ਮੌਕੇ ਅਮਰੀਕਾ 'ਚ ਵੀ ਭਾਰਤੀਆਂ ਨੇ ਲਹਿਰਾਇਆ ਭਾਰਤੀ ਤਿਰੰਗਾ

ਇਸ ਸਮਾਗਮ ਵਿੱਚ ਅਮਰੀਕਾ ਦੇ ਲੋਕਾਂ ਨੇ ਵੀ ਸ਼ਿਰਕਤ 'ਤੇ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਭਰਤੀ ਪ੍ਰਵਾਸੀਆਂ ਨੇ ਤੇ ਅਮਰੀਕਾ ਦੇ ਲੋਕਾਂ ਨੇ ਮਿਲ ਕੇ ਭਰਤੀ ਤਿਰੰਗੇ ਨੂੰ ਬੜੀ ਸ਼ਾਨ ਨਾਲ ਲਹਿਰਾਇਆ। ਅਮਰੀਕਾ ਦੇ ਲੋਕਾਂ ਵੱਲੋਂ ਦਿਖਾਈ ਇਸ ਮੁਹੱਬਤ ਦੀ ਮਹੱਤਵਪੂਰਨ ਭੂਮਿਕਾ ਸੀ ਸਾਰੇ ਹਿੰਦੋਸਤਾਨੀ ਭਾਈਚਾਰੇ ਨੇ ਸ਼ਲਾਘਾ ਕੀਤੀ ਹੈ।

america ਗਣਤੰਤਰ ਦਿਵਸ ਮੌਕੇ ਅਮਰੀਕਾ 'ਚ ਵੀ ਭਾਰਤੀਆਂ ਨੇ ਲਹਿਰਾਇਆ ਭਾਰਤੀ ਤਿਰੰਗਾ

ਦੱਸ ਦੇਈਏ ਕਿ ਸਫੀਰ ਹਰਸ਼ਵਰਧਨ ਸਿੰਗਲਾ ਨੇ ਭਾਰਤੀ ਸਫਾਰਤਖਾਨੇ ਸਾਹਮਣੇ ਮੌਜੂਦ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਸ਼ਰਧਾ ਨਾਲ ਫੁੱਲ ਅਰਪਿਤ ਕੀਤੇ ਤੇ ਭਰਤੀ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦੀ ਰਸ਼ਮ ਨੂੰ ਅਦਾਅ ਕੀਤਾ।

america ਗਣਤੰਤਰ ਦਿਵਸ ਮੌਕੇ ਅਮਰੀਕਾ 'ਚ ਵੀ ਭਾਰਤੀਆਂ ਨੇ ਲਹਿਰਾਇਆ ਭਾਰਤੀ ਤਿਰੰਗਾ

ਉੱਥੇ ਹੀ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਗਣਤੰਤਰ ਦਿਵਸ ਦੇ ਮੌਕੇ 'ਤੇ ਦਿੱਤੇ ਭਾਸ਼ਣ ਨੂੰ ਵੀ ਪੜ੍ਹਿਆ ਗਿਆ। ਇਸ ਤੋਂ ਇਲਾਵਾ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਦੁਆਰਾ ਅਮਰੀਕਾ ਦੇ ਨਿਊਯਾਰਕ, ਹਿਊਸਟਨ, ਸ਼ਿਕਾਗੋ, ਤੇ ਅਟਲਾਂਟਾ ਵਿੱਚ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

-PTC News

Related Post