ਭਾਰਤ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਦਿੱਤੀ ਮਾਤ

By  Jashan A December 18th 2019 09:29 PM -- Updated: December 18th 2019 09:30 PM

ਭਾਰਤ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਦਿੱਤੀ ਮਾਤ,ਨਵੀਂ ਦਿੱਲੀ: ਭਾਰਤ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਵਿਸ਼ਾਖਾਪਟਨਮ 'ਚ ਖੇਡਿਆ ਗਿਆ, ਜਿਸ ਵਿਚ ਭਾਰਤੀ ਟੀਮ ਨੇ ਵੱਡੀ ਜਿੱਤ ਹਾਸਲ ਕੀਤੀ। ਭਾਰਤ ਨੇ ਵਿਰੋਧੀਆਂ ਨੂੰ 280 ਦੌੜਾਂ 'ਤੇ ਹੀ ਆਲ ਆਊਟ ਕਰ ਦਿੱਤਾ।

ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ਵਿਚ ਵੈਸਟਇੰਡੀਜ਼ ਨੂੰ 5 ਵਿਕਟਾਂ ਦੇ ਨੁਕਸਾਨ 'ਤੇ 388 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟਇੰਡੀਜ਼ ਦੀ ਟੀਮ 43.3 ਓਵਰਾਂ 'ਚ 280 ਦੌੜਾਂ 'ਤੇ ਹੀ ਆਲ ਆਊਟ ਹੋ ਗਈ।

ਹੋਰ ਪੜ੍ਹੋ:ਲੁਧਿਆਣਾ STF ਟੀਮ ਨੇ 1 ਕਿੱਲੋ ਹੈਰੋਇਨ ਤੇ ਆਈਸ ਡਰੱਗ ਸਣੇ 1 ਵਿਅਕਤੀ ਨੂੰ ਦਬੋਚਿਆ

ਇਸ ਮੈਚ 'ਚ ਰੋਹਿਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੇ ਕਰੀਅਰ ਦਾ 28ਵਾਂ ਸੈਂਕੜਾ ਲਾਇਆ। ਰੋਹਿਤ ਤੋਂ ਬਾਅਦ ਰਾਹੁਲ ਨੇ ਵੀ ਆਪਣੀ ਕਲਾਸ ਦਾ ਪ੍ਰਦਰਸ਼ਨ ਕਰਦਿਆਂ ਕਰੀਅਰ ਦਾ ਤੀਜਾ ਸੈਂਕਡ਼ਾ ਲਗਾਇਆ ਪਰ ਉਹ ਆਪਣੀ ਪਾਰੀ 102 ਦੌਡ਼ਾਂ ਤੋਂ ਅੱਗੇ ਨਾ ਵਧਾ ਸਕੇ।

https://twitter.com/BCCI/status/1207317803037904898?s=20

ਟੀਮਾਂ-

ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕੇਦਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਦੀਪਕ ਚਹਾਰ, ਮੁਹੰਮਦ ਸ਼ਮੀ, ਸ਼ਾਰਦੁਲ ਠਾਕੁਰ।

https://twitter.com/BCCI/status/1207310047031615489?s=20

ਵੈਸਟਇੰਡੀਜ਼ : ਕੀਰੋਨ ਪੋਲਾਰਡ (ਕਪਤਾਨ), ਸ਼ਾਈ ਹੋਪ, ਸ਼ੈਰੀ ਪਿਯਰੇ, ਰੋਸਟਨ ਚੇਸ, ਅਲਜਾਰੀ ਜੋਸੇਫ, ਸ਼ੈਲਡਨ ਕੋਟ੍ਰੋਲ, ਨਿਕੋਲਸ ਪੂਰਨ, ਸ਼ਿਮਰਾਨ ਹੇਟਮਾਇਰ, ਏਵਿਨ ਲੁਈਸ, ਜੇਸਨ ਹੋਲਡਰ, ਕੀਮੋ ਪਾਲ।

https://twitter.com/BCCI/status/1207301677138661388?s=20

-PTC News

Related Post