ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਆਪਣੀ ਪ੍ਰੇਮਿਕਾ ਨਾਲ ਦਸੰਬਰ 'ਚ ਕਰਵਾ ਸਕਦੇ ਨੇ ਵਿਆਹ

By  Shanker Badra July 27th 2020 07:16 PM

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਆਪਣੀ ਪ੍ਰੇਮਿਕਾ ਨਾਲ ਦਸੰਬਰ 'ਚ ਕਰਵਾ ਸਕਦੇ ਨੇ ਵਿਆਹ:ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਜਲਦ ਹੀ ਆਪਣੀ ਪ੍ਰੇਮਿਕਾ ਇੱਲੀ ਸਾਦਿਕ ਨਾਲ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਮਨਪ੍ਰੀਤ ਸਿੰਘ ਤੇ ਇੱਲੀ ਸਾਦਿਕ ਦੀ 2012 'ਚ ਮੰਗਣੀ 'ਚ ਹੋਈ ਸੀ। ਉਦੋਂ ਤੋਂ ਹੀ ਦੋਵੇਂ ਵਿਆਹ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ।

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਆਪਣੀ ਪ੍ਰੇਮਿਕਾ ਨਾਲ ਦਸੰਬਰ 'ਚ ਕਰਵਾ ਸਕਦੇ ਨੇ ਵਿਆਹ

ਮਨਪ੍ਰੀਤ ਸਿੰਘ ਨੇ ਸਾਲ 2020 'ਚ ਓਲੰਪਿਕ ਤੋਂ ਬਾਅਦ ਵਿਆਹ ਕਰਨ ਦੀ ਯੋਜਨਾ ਬਣਾ ਰੱਖੀ ਸੀ। ਸਾਲ 2020 ਦੇ ਓਲੰਪਿਕ ਮੁਲਤਵੀ ਹੋ ਕੇ ਹੁਣ ਸਾਲ 2021 'ਚ ਹੋਣ ਜਾ ਰਿਹਾ ਹੈ। ਮਨਪ੍ਰੀਤ ਇਸੇ ਸਾਲ ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਆਪਣੀ ਪ੍ਰੇਮਿਕਾ ਨਾਲ ਦਸੰਬਰ 'ਚ ਕਰਵਾ ਸਕਦੇ ਨੇ ਵਿਆਹ

ਫਿਲਹਾਲ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਦੀ ਦਸੰਬਰ ਦੇ ਪਹਿਲੇ ਹਫਤੇ ਦੀ ਤਰੀਕ ਪੱਕੀ ਕੀਤੀ ਸੀ ਪਰ ਹੁਣ ਉਹ ਕੋਰੋਨਾ ਵਾਇਰਸ ਕਾਰਨ ਤੇ ਵਿਦੇਸ਼ 'ਚ ਰਿਸ਼ਤੇਦਾਰ ਹੋਣ ਕਾਰਨ ਤਰੀਕ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੇ ਹਨ। ਮਨਪ੍ਰਰੀਤ ਦਾ ਵੱਡਾ ਭਰਾ ਅਮਨਦੀਪ ਸਿੰਘ ਇਟਲੀ 'ਚ ਰਹਿੰਦਾ ਹੈ।

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਆਪਣੀ ਪ੍ਰੇਮਿਕਾ ਨਾਲ ਦਸੰਬਰ 'ਚ ਕਰਵਾ ਸਕਦੇ ਨੇ ਵਿਆਹ

ਦੱਸ ਦੇਈਏ ਕਿ 2012 'ਚ ਮਲੇਸ਼ੀਆ 'ਚ ਜੋਹੋਰਾ ਕੱਪ ਹੋਇਆ ਸੀ। ਉਸ ਸਮੇਂ ਮਨਪ੍ਰੀਤ ਸਿੰਘ ਮਲੇਸ਼ੀਆ 'ਚ ਜੂਨੀਅਰ ਇੰਡੀਆ ਟੀਮ ਦੀ ਅਗਵਾਈ ਕਰ ਰਹੇ ਸਨ। ਇੱਲੀ ਸਾਦਿਕ ਸਟੇਡੀਅਮ 'ਚ ਮੈਚ ਵੇਖਣ ਆਈ ਸੀ। ਉਹ ਮਨਪ੍ਰਰੀਤ ਸਿੰਘ ਦੀ ਪ੍ਰਸ਼ੰਸਕ ਸੀ। ਇਸੇ ਦੌਰਾਨ ਪਹਿਲੀ ਨਜ਼ਰ 'ਚ ਹੀ ਦੋਵੇਂ ਇਕ ਦੂਜੇ ਨੂੰ ਦਿਲ ਦੇ ਬੈਠੇ। ਫਿਰ ਦੋਵਾਂ 'ਚ ਵਿਆਹ ਦੀ ਗੱਲ ਚੱਲ ਪਈ ਸੀ।

-PTCNews

Related Post