ਭਾਰਤ-ਪਾਕਿ ਸਰਹੱਦ 'ਤੇ ਬੀਐਸਐਫ ਅਤੇ ਐਂਟੀ ਨਾਰਕੋਟਿਕ ਸੈਲ ਦੀ ਟੀਮ ਨੇ 22 ਕਰੋੜ ਦੀ ਹੈਰੋਇਨ ਕੀਤੀ ਬਰਾਮਦ

By  Shanker Badra November 9th 2018 09:51 PM

ਭਾਰਤ-ਪਾਕਿ ਸਰਹੱਦ 'ਤੇ ਬੀਐਸਐਫ ਅਤੇ ਐਂਟੀ ਨਾਰਕੋਟਿਕ ਸੈਲ ਦੀ ਟੀਮ ਨੇ 22 ਕਰੋੜ ਦੀ ਹੈਰੋਇਨ ਕੀਤੀ ਬਰਾਮਦ:ਫਿਰੋਜ਼ਪੁਰ : ਬੀਐਸਐਫ ਅਤੇ ਐਂਟੀ ਨਾਰਕੋਟਿਕ ਸੈਲ ਦੀ ਸਾਂਝੀ ਟੀਮ ਨੇ ਕੌਮਾਂਤਰੀ ਭਾਰਤ-ਪਾਕਿਸਤਾਨ ਸਰਹੱਦ ਨੇੜੇ 4.305 ਕਿਲੋ ਹੈਰੋਇਨ ਬਰਾਮਦ ਕੀਤੀ ਹੈ।ਜਾਣਕਾਰੀ ਅਨੁਸਾਰ ਇਹ ਹੈਰੋਇਨ ਪਾਕਿਸਤਾਨ ਤੋਂ ਆਈ ਸੀ ,ਜਿਸ ਦੀ ਅੰਤਰਰਾਸਟਰੀ ਬਜ਼ਾਰ 'ਚ ਕੀਮਤ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ 136 ਬਟਾਲੀਅਨ ਅਤੇ ਨਾਰਕੋਟਿਕ ਸੈਲ ਦੀ ਸਾਂਝੀ ਟੀਮ ਨੇ ਦੁਪਹਿਰ ਬਾਅਦ ਸ਼ਾਮੇਕੇ ਚੌਕੀ ਕੋਲ ਤਲਾਸ਼ੀ ਮੁਹਿੰਮ ਚਲਾਈ ਗਈ।ਇਸ ਦੌਰਾਨ ਟੀਮ ਨੂੰ ਮਿੱਟੀ ਵਿਚ ਲੁਕੋ ਕੇ ਰੱਖੇ ਹੈਰੋਇਨ ਦੇ ਤਿੰਨ ਪੈਕੇਟ ਅਤੇ ਦੋ ਲਿਟਰ ਦੀ ਬੋਤਲ ਬਰਾਮਦ ਹੋਈ ਹੈ।

ਇਨ੍ਹਾਂ ਤਿੰਨ ਪੈਕਟਾਂ ਅਤੇ ਬੋਤਲ ਵਿੱਚ 4.305 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਭਗ 21.50 ਕਰੋੜ ਰੁਪਏ ਦੱਸੀ ਜਾ ਰਹੀ ਹੈ।

-PTCNews

Related Post