ਜੇਕਰ ਤੁਹਾਡੇ ਕੋਲ ਵੀ ਹੈ ਪੈਨ ਕਾਰਡ ਤਾਂ ਪੜ੍ਹੋ ਇਹ ਵੱਡੀ ਖ਼ਬਰ

By  Shanker Badra November 26th 2018 06:22 PM -- Updated: November 26th 2018 06:29 PM

ਜੇਕਰ ਤੁਹਾਡੇ ਕੋਲ ਵੀ ਹੈ ਪੈਨ ਕਾਰਡ ਤਾਂ ਪੜ੍ਹੋ ਇਹ ਵੱਡੀ ਖ਼ਬਰ:ਦਿੱਲੀ : ਆਮਦਨ ਕਰ ਵਿਭਾਗ ਨੇ ਹੁਣ ਟੈਕਸ ਚੋਰੀ ਰੋਕਣ ਲਈ ਪੈਨ ਕਾਰਡ ਨਿਯਮਾਂ 'ਚ ਤਬਦੀਲੀਆਂ ਕਰਨ ਦਾ ਫ਼ੈਸਲਾ ਕੀਤਾ ਹੈ।ਆਮਦਨ ਕਰ ਵਿਭਾਗ ਅਨੁਸਾਰ ਨਵੇਂ ਨਿਯਮਾਂ ਤਹਿਤ ਟੈਕਸ ਚੋਰੀ ਨੂੰ ਰੋਕਿਆ ਜਾ ਸਕਦਾ ਹੈ।ਜਿਸ ਤਹਿਤ ਨਵੇਂ ਨਿਯਮ 5 ਦਸੰਬਰ ਤੋਂ ਲਾਗੂ ਹੋ ਜਾਣਗੇ।India Pan-Card New rules 5 December Will applyਜਾਣਕਾਰੀ ਅਨੁਸਾਰ ਨਵੇਂ ਨਿਯਮ ਮੁਤਾਬਕ ਅਜਿਹੀਆਂ ਵਿੱਤੀ ਸੰਸਥਾਵਾਂ ਜੋ ਇੱਕ ਵਿੱਤੀ ਸਾਲ ਦੌਰਾਨ 2.5 ਲੱਖ ਰੁਪਏ ਜਾਂ ਉਸ ਤੋਂ ਵੱਧ ਦਾ ਲੈਣ-ਦੇਣ ਕਰਦੀਆਂ ਹਨ, ਉਨ੍ਹਾਂ ਲਈ ਪੈਨ (ਪਰਮਾਨੈਂਟ ਅਕਾਊਂਟ ਨੰਬਰ) ਲੈਣਾ ਜ਼ਰੂਰੀ ਹੋ ਜਾਵੇਗਾ।India Pan-Card New rules 5 December Will applyਇਸ ਸਬੰਧੀ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਆਪਣੇ ਇੱਕ ਨੋਟੀਫਿ਼ਕੇਸ਼ਨ 'ਚ ਕਿਹਾ ਹੈ ਕਿ ਜੇ ਕੋਈ ਵਿਅਕਤੀ ਇੱਕ ਵਿੱਤੀ ਸਾਲ ਦੌਰਾਨ 2.50 ਲੱਖ ਰੁਪਏ ਜਾਂ ਉਸ ਤੋਂ ਵੱਧ ਦਾ ਲੈਣ-ਦੇਣ ਕਰਦਾ ਹੈ, ਉਸ ਨੂੰ ‘ਪੈਨ` ਭਾਵ ਆਪਣਾ ‘ਸਥਾਈ ਖਾਤਾ ਨੰਬਰ` ਲੈਣ ਲਈ 31 ਮਈ, 2019 ਤੋਂ ਪਹਿਲਾਂ ਅਰਜ਼ੀ ਦੇਣੀ ਹੋਵੇਗੀ।India Pan-Card New rules 5 December Will applyਪੈਨ-ਕਾਰਡ ਲਈ ਪੰਜ ਨਵੇਂ ਨਿਯਮ :

1. ਇਨਕਮ ਟੈਕਸ ਨਿਯਮ 1962 'ਚ ਕੀਤੀ ਨਵੀਂ ਸੋਧ ਮੁਤਾਬਕ ਵਿੱਤੀ ਵਰ੍ਹੇ ਦੌਰਾਨ 2.5 ਲੱਖ ਜਾਂ ਉਸ ਤੋਂ ਵੱਧ ਦਾ ਵਿੱਤੀ ਲੈਣ-ਦੇਣ ਕਰਨ ਵਾਲੀਆਂ ਸੰਸਥਾਵਾਂ ਲਈ ਪੈਨ ਕਾਰਡ ਲਈ ਅਰਜ਼ੀ ਦੇਣੀ ਲਾਜ਼ਮੀ ਹੈ।ਉਨ੍ਹਾਂ ਨੂੰ ਇਹ ਅਰਜ਼ੀਆਂ 31 ਮਈ, 2019 ਤੱਕ ਦੇਣੀਆਂ ਹੋਣਗੀਆਂ।

2. ਕੇ਼ਦਰੀ ਪ੍ਰਤੱਖ ਟੈਕਸ ਬੋਰਡ ਨੇ ਪੈਨ-ਕਾਰਡ ਬਣਾਉਣ ਲਈ ਪਿਤਾ ਦਾ ਨਾਂਅ ਦੇਣ ਦੀ ਲਾਜ਼ਮੀ ਸ਼ਰਤ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

3. ਜੇ ਕੋਈ ਵਿਅਕਤੀ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰ, ਪਾਰਟਨਰ, ਟਰੱਸਟੀ, ਲੇਖਕ, ਬਾਨੀ, ਕਰਤਾ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਮੁੱਖ ਅਧਿਕਾਰੀ ਜਾਂ ਅਹੁਦੇਦਾਰ ਹੈ ਅਤੇ ਉਸ ਕੋਲ ਪੈਨ ਨਹੀਂ ਹੈ, ਤਾਂ ਉਸ ਨੂੰ ਹੁਣ 31 ਮਈ, 2019 ਤੱਕ ਪੈਨ ਕਾਰਡ ਲਈ ਅਰਜ਼ੀ ਦੇਣੀ ਹੋਵੇਗੀ।

4. ਨਾਂਗੀਆ ਐਡਵਾਈਜ਼ਰਸ ਐੱਲਐੱਲਪੀ ਪਾਰਟਨਰ ਸੂਰਜ ਨਾਂਗੀਆ ਨੇ ਕਿਹਾ ਕਿ ਘਰੇਲੂ ਕੰਪਨੀਆਂ ਲਈ ਵੀ ਪੈਨ ਰੱਖਣਾ ਲਾਜ਼ਮੀ ਹੋਵੇਗਾ, ਭਾਵੇਂ ਉਸ ਦੀ ਕੁੱਲ ਵਿੱਕਰੀ, ਟਰਨਓਵਰ ਜਾਂ ਸਾਰੀਆਂ ਰਸੀਦਾਂ ਵਿੱਤੀ ਵਰ੍ਹੇ ਦੌਰਾਨ ਪੰਜ ਲੱਖ ਰੁਪਏ ਤੋਂ ਘੱਟ ਹੋਣ।ਇਸ ਨਾਲ ਆਮਦਨ ਟੈਕਸ ਵਿਭਾਗ ਨੂੰ ਟੈਕਸ ਚੋਰੀ ਰੋਕਣ ਵਿੰਚ ਮਦਦ ਮਿਲੇਗੀ।

5. ਨਵੇਂ ਆਮਦਨ ਟੈਕਸ ਨਿਯਮ ਵਿਅਕਤੀਗਤ ਟੈਕਸ-ਦਾਤਿਆਂ ਲਈ ਨਹੀਂ, ਸਗੋਂ ਸੰਸਥਾਵਾਂ ਲਈ ਜਾਰੀ ਕੀਤੇ ਗਏ ਹਨ।

-PTCNews

Related Post