88 ਦਿਨਾਂ ਬਾਅਦ ਸਭ ਤੋਂ ਘੱਟ ਕੋਰੋਨਾ ਮਾਮਲੇ, 24 ਘੰਟਿਆਂ 'ਚ 1422 ਮਰੀਜ਼ਾਂ ਦੀ ਮੌਤ

By  Baljit Singh June 21st 2021 09:48 AM

ਨਵੀਂ ਦਿੱਲੀ: ਦੇਸ਼ ਵਿਚ 88 ਦਿਨਾਂ ਬਾਅਦ ਸਭ ਤੋਂ ਘੱਟ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਲਗਾਤਾਰ ਦੂਜੇ ਦਿਨ 60 ਹਜ਼ਾਰ ਤੋਂ ਘੱਟ ਕੋਰੋਨਾ ਕੇਸ ਦਰਜ ਕੀਤੇ ਗਏ। ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿਚ 53,256 ਨਵੇਂ ਕੋਰੋਨਾ ਕੇਸ ਆਏ ਅਤੇ 1422 ਮਰੀਜ਼ਾਂ ਦੀ ਜਾਨ ਚੱਲੀ ਗਈ ਹੈ। ਇਸਤੋਂ ਪਹਿਲਾਂ 23 ਮਾਰਚ ਨੂੰ 47,262 ਕੋਰੋਨਾ ਕੇਸ ਦਰਜ ਕੀਤੇ ਗਏ ਸਨ। ਬੀਤੇ ਦਿਨ 78,190 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕਿ ਕੱਲ 26,356 ਐਕਟਿਵ ਕੇਸ ਘੱਟ ਹੋ ਗਏ।

ਪੜੋ ਹੋਰ ਖਬਰਾਂ: ਖੁਸ਼ਖਬਰੀ: ਮੋਦੀ ਸਰਕਾਰ ਇਸ ਮਹੀਨੇ ਦੇਵੇਗੀ ਮੁਫਤ LPG ਰਸੋਈ ਗੈਸ ਕਨੈਕਸ਼ਨ, ਤੁਸੀਂ ਵੀ ਚੁੱਕੋ ਲਾਭ

ਦੇਸ਼ ਵਿਚ ਲਗਾਤਾਰ 39ਵੇਂ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਰਿਕਵਰੀਆਂ ਹੋਈਆਂ ਹਨ। 20 ਜੂਨ ਤੱਕ ਦੇਸ਼ਭਰ ਵਿਚ 28 ਕਰੋੜ ਕੋਰੋਨਾ ਵੈਕਸੀਨ ਦੇ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 30 ਲੱਖ 39 ਹਜ਼ਾਰ ਟੀਕੇ ਲਗਾਏ ਗਏ। ਉਥੇ ਹੀ ਹੁਣ ਤੱਕ 39 ਕਰੋੜ 24 ਲੱਖ ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਗੁਜ਼ਰੇ ਦਿਨ ਕਰੀਬ 14 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ, ਜਿਸਦਾ ਪਾਜ਼ੇਟੀਵਿਟੀ ਰੇਟ 3 ਫੀਸਦੀ ਤੋਂ ਜ਼ਿਆਦਾ ਹੈ।

ਪੜੋ ਹੋਰ ਖਬਰਾਂ: ਕੇਂਦਰ ਸਰਕਾਰ ਘਰ ਬੈਠੇ ਦੇ ਰਹੀ 2 ਲੱਖ ਰੁਪਏ, ਬੱਸ 30 ਜੂਨ ਤੋਂ ਪਹਿਲਾਂ ਕਰਨਾ ਹੋਵੇਗਾ ਇਹ ਕੰਮ

ਤੁਹਾਨੂੰ ਦੱਸ ਦਈਏ ਤਿ ਤਾਜ਼ਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ ਦੋ ਕਰੋੜ 99 ਲੱਖ 35 ਹਜ਼ਾਰ 221 ਹੋ ਗਈ ਹੈ। ਇਸ ਦੇ ਨਾਲ ਹੀ ਦੋ ਕਰੋੜ 88 ਲੱਖ 44 ਹਜ਼ਾਰ 199 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਦੇਸ਼ ਵਿਚ ਇਸ ਵੇਲੇ 7 ਲੱਖ 2 ਹਜ਼ਾਰ 887 ਐਕਟਿਵ ਕੇਸ ਹਨ ਤੇ ਕੁੱਲ ਮੌਤਾਂ ਦੀ ਗਿਣਤੀ 3 ਲੱਖ 88 ਹਜ਼ਾਰ 135 ਹੋ ਗਈ ਹੈ।

-PTC News

Related Post