ਹੁਣ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੇ ਕਢਾਏ ਹੰਝੂ , ਘਰ ਦੀ ਰਸੋਈ ਤੋਂ ਗਾਇਬ ਹੋਇਆ ਪਿਆਜ਼

By  Shanker Badra December 6th 2019 02:54 PM

ਹੁਣ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੇ ਕਢਾਏ ਹੰਝੂ , ਘਰ ਦੀ ਰਸੋਈ ਤੋਂ ਗਾਇਬ ਹੋਇਆ ਪਿਆਜ਼:ਨਵੀਂ ਦਿੱਲੀ : ਭਾਰਤੀ ਖਾਣੇ ‘ਚ ਪਿਆਜ਼ ਦੀ ਬਹੁਤ ਹੀ ਅਹਿਮੀਅਤ ਹੈ। ਇਸ ਨੂੰ ਜਿਥੇ ਖਾਣੇ ਨੂੰ ਸੁਆਦ ਬਣਾਉਣ ਲਈ ਵਰਤਿਆ ਜਾਂਦਾ ਹੈ ,ਓਥੇ ਹੀ ਉਸਨੂੰ ਸੁਲਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ। ਪਿਆਜ਼ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ ,ਕਿਉਂਕਿ ਇਹ ਵੱਡੀਆਂ-ਵੱਡੀਆਂ ਬੀਮਾਰੀਆਂ ਨੂੰ ਵੀ ਮਾਤ ਦਿੰਦਾ ਹੈ। ਜੇਕਰ ਦੇਖਿਆ ਜਾਵੇਂ ਤਾਂ ਪਿਆਜ਼ ਖਰੀਦਣ ਤੋਂ ਬਾਅਦ ਹੋਰ ਸਬਜ਼ੀ ਲੈਣ ਲਈ ਪੈਸੇ ਹੀ ਨਹੀਂ ਬੱਚਦੇ।

India Retail onion prices touch Rs 160/kg mark in some cities ਹੁਣ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੇ ਕਢਾਏ ਹੰਝੂ , ਘਰ ਦੀ ਰਸੋਈ ਤੋਂ ਗਾਇਬ ਹੋਇਆ ਪਿਆਜ਼

ਦੇਸ਼ ਅੰਦਰ ਅਕਸਰ ਹੀ ਸਬਜ਼ੀਆਂ ਦੇ ਭਾਅ ਘੱਟਦੇ- ਵੱਧਦੇ ਰਹਿੰਦੇ ਹਨ ਪਰ ਇਸ ਵਾਰ ਪਿਆਜ਼ ਦੇ ਭਾਅ ਇਸ ਕਦਰ ਵਧੇ ਹਨ ਕਿ ਇਸ ਦਾ ਫ਼ਰਕ ਲੋਕਾਂ ਦੀ ਜੇਬ ‘ਤੇ ਪੈ ਰਿਹਾ ਹੈ। ਪਿਆਜ਼ ਇਕ ਵਾਰ ਫਿਰ ਲੋਕਾਂ ਨੂੰ ਰੁਲਾ ਰਿਹਾ ਹੈ। ਦੇਸ਼ ਭਰ ‘ਚ ਜਿੱਥੇ ਪਿਆਜ਼ ਦੀ ਵੱਧਦੀ ਕੀਮਤ ਨੂੰ ਲੈ ਕੇ ਆਮ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ, ਓਥੇ ਹੀ ਦੁਕਾਨਦਾਰ ਅਤੇ ਵਪਾਰੀ ਵੀ ਪਰੇਸ਼ਾਨ ਹਨ।

India Retail onion prices touch Rs 160/kg mark in some cities ਹੁਣ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੇ ਕਢਾਏ ਹੰਝੂ , ਘਰ ਦੀ ਰਸੋਈ ਤੋਂ ਗਾਇਬ ਹੋਇਆ ਪਿਆਜ਼

ਦਰਅਸਲ ‘ਚ ਦੇਸ਼ ਵਿੱਚ ਪਿਆਜ਼ ਉਤਪਾਦਨ ਕਰਨ ਵਾਲੇ ਸੂਬਿਆਂ ਵਿੱਚਬੇਮੌਸਮੀ ਮੀਂਹਾਂ ਕਾਰਨਪਿਛਲੇ ਕੁਝ ਦਿਨਾਂ ’ਚ ਪਿਆਜ਼ ਦੀ ਸਪਲਾਈ ਵਿੱਚ ਮੁੜ ਰੁਕਾਵਟ ਆਈ ਹੈ, ਜਿਸ ਕਾਰਨ ਰੇਟ ਹੋਰ ਵਧਦੇ ਹੀ ਜਾ ਰਹੇ  ਹਨ। ਦਿੱਲੀ ਦੀਆਂ ਆਜ਼ਾਦਪੁਰ ਮੰਡੀਆਂ ਤੋਂ ਲੈ ਕੇ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਵਿੱਚ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ,ਜਿਸ ਕਰਕੇ ਆਮ ਲੋਕਾਂ ਨੂੰ ਇਸ ਦੀ ਮਹਿੰਗੀ ਕੀਮਤ ਕਾਰਨ ਕਾਫੀ ਪਰੇਸ਼ਾਨ ਹੋਣਾ ਪੈ ਰਿਹਾ ਹੈ।

India Retail onion prices touch Rs 160/kg mark in some cities ਹੁਣ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੇ ਕਢਾਏ ਹੰਝੂ , ਘਰ ਦੀ ਰਸੋਈ ਤੋਂ ਗਾਇਬ ਹੋਇਆ ਪਿਆਜ਼

ਦੇਸ਼ ਭਰ ਵਿਚ ਪਿਆਜ਼ ਦੀ ਵੱਧ ਰਹੀ ਕੀਮਤ ਨੇ ਲੋਕਾਂ ਦਾ ਰਸੋਈ ਬਜਟ ਹੀ ਹਿਲਾ ਕੇ ਰੱਖ ਦਿੱਤਾ ਹੈ। ਗ੍ਰਾਹਕ ਮਾਮਲੇ ਵਿਭਾਗ ਕੋਲ ਉਪਲਬਧ ਅੰਕੜਿਆਂ ਦੇ ਅਨੁਸਾਰ, ਵੀਰਵਾਰ ਨੂੰ ਪਣਜੀ ਵਿੱਚ ਪਿਆਜ਼ ਦੀ ਕੀਮਤ 165 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ, ਜੋ ਅੱਜ ਤੱਕ ਪਿਆਜ਼ ਦੀ ਉੱਚ ਪੱਧਰੀ ਕੀਮਤ ਹੈ। ਹਾਲਾਂਕਿ, ਦੇਸ਼ ਦੇ ਕੁਝ ਹਿੱਸਿਆਂ ਤੋਂ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਪਿਆਜ਼ ਵੀ 180 ਰੁਪਏ ਪ੍ਰਤੀ ਕਿੱਲੋ ਵਿਕਿਆ ਹੈ।

-PTCNews

Related Post