Corona Update: ਕੋਰੋਨਾ ਦੇ 3.66 ਲੱਖ ਨਵੇਂ ਮਾਮਲੇ, ਕਈ ਦਿਨਾਂ ਬਾਅਦ ਪਹਿਲਾਂ ਨਾਲੋਂ ਮਿਲੀ ਰਾਹਤ

By  Jagroop Kaur May 10th 2021 11:48 AM

ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਨਾਲ ਹਰ ਦਿਨ ਹਜ਼ਾਰਾਂ ਲੋਕ ਜਾਨਾਂ ਗੁਆ ਰਹੇ ਹਨ ਲੱਖਾਂ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ , ਉਥੇ ਹੀ ਇਸ ਵਿਚਕਾਰ ਸੋਮਵਾਰ ਨੂੰ ਰਾਹਤ ਦੀ ਖ਼ਬਰ ਆਈ। 5 ਦਿਨਾਂ 'ਚ ਪਹਿਲੀ ਵਾਰ ਨਵੇਂ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਹੇਠਾਂ ਆ ਗਈ। ਜਿਥੇ ਬੀਤੇ ਦਿਨੀਂ ਕੋਰੋਨਾ ਮਰੀਜ਼ਾਂ ਦੀ ਗਿਣਤੀ 4 ਲੱਖ ਦੇ ਪਾਰ ਹੋ ਗਈ ਸੀ ਉਥੇ ਹੀ ਰਾਹਤ ਦੀ ਖ਼ਬਰ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ ਇੱਥੇ 3 ਲੱਖ 66 ਹਜ਼ਾਰ 317 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ।Read more : ਸਹੀ ਇਲਾਜ ਦੀ ਘਾਟ ਨੇ ਕਰਵਾਇਆ ਜਿਉਂਦੇ ਜੀਅ ਹੋਇਆ ਮੌਤ ਦਾ ਅਹਿਸਾਸ, ਅਦਾਕਾਰ ਦੀ ਹੋਈ ਮੌਤ

3 ਲੱਖ 53 ਹਜ਼ਾਰ 580 ਲੋਕ ਠੀਕ ਹੋਏ, ਜਦੋਂਕਿ 3,747 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਸ ਤਰ੍ਹਾਂ ਐਕਟਿਵ ਕੇਸਾਂ ਦੀ ਗਿਣਤੀ 'ਚ ਸਿਰਫ 8,907 ਦਾ ਵਾਧਾ ਹੋਇਆ ਹੈ। ਇਹ ਪਿਛਲੇ 55 ਦਿਨਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ, 15 ਮਾਰਚ ਨੂੰ 4,103 ਐਕਟਿਵ ਕੇਸ ਵਧੇ ਸੀ।

Read more :ਹੜਤਾਲੀ NHM ਮੁਲਾਜ਼ਮਾਂ ਨੂੰ ਸਿਹਤ ਮੰਤਰੀ ਦੀ ਅਪੀਲ, ਪਰ ਨਾਲ ਹੀ ਦਿੱਤੀ ਇਹ ਚਿਤਾਵਨੀ

ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 3.66 ਲੱਖ

ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 3,747

ਪਿਛਲੇ 24 ਘੰਟਿਆਂ ਵਿੱਚ ਕੁੱਲਠੀਕ ਹੋਏ: 3.53 ਲੱਖ

ਹੁਣ ਤੱਕ ਸੰਕਰਮਿਤ ਹੋ ਚੁਕੇ: 2.26 ਕਰੋੜ

ਹੁਣ ਤੱਕ ਠੀਕ ਹੋ ਚੁਕੇ: 1.86 ਕਰੋੜ

ਕੁੱਲ ਮੌਤਾਂ: 2.46 ਲੱਖ

ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ: 37.41 ਲੱਖ

Related Post