IND vs SA: ਭਾਰਤ ਨੇ ਰਚਿਆ ਇਤਿਹਾਸ, ਦੱ. ਅਫਰੀਕਾ ਨੂੰ ਤੀਜੇ ਟੈਸਟ 'ਚ ਹਰਾ ਕੇ ਸੀਰੀਜ਼ 'ਤੇ 3-0 ਨਾਲ ਕੀਤਾ ਕਬਜ਼ਾ

By  Jashan A October 22nd 2019 01:37 PM

IND vs SA: ਭਾਰਤ ਨੇ ਰਚਿਆ ਇਤਿਹਾਸ, ਦੱ. ਅਫਰੀਕਾ ਨੂੰ ਤੀਜੇ ਟੈਸਟ 'ਚ ਹਰਾ ਕੇ ਸੀਰੀਜ਼ 'ਤੇ 3-0 ਨਾਲ ਕੀਤਾ ਕਬਜ਼ਾ,ਰਾਂਚੀ: ਭਾਰਤੀ ਕ੍ਰਿਕਟ ਟੀਮ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਗਈ 3 ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੈਚ 'ਚ ਭਾਰਤ ਨੇ ਵੱਡੀ ਜਿੱਤ ਹਾਸਲ ਕਰਦਿਆਂ ਵਿਰੋਧੀਆਂ ਨੂੰ ਕਰਾਰੀ ਮਾਤ ਦੇ ਦਿੱਤੀ ਹੈ।

https://twitter.com/BCCI/status/1186497786352566278?s=20

ਭਾਰਤ ਨੇ ਇਸ ਮੁਕਾਬਲੇ 'ਚ ਦੱਖਣੀ ਅਫ਼ਰੀਕਾ ਨੂੰ ਇਕ ਪਾਰੀ ਅਤੇ 202 ਦੌੜਾਂ ਦੇ ਫਰਕ ਨਾਲ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ ਹੈ। ਤੀਜੇ ਅਤੇ ਆਖਰੀ ਟੈਸਟ ਦੇ ਤੀਜੇ ਦਿਨ ਭਾਰਤੀ ਗੇਂਦਬਾਜ਼ਾਂ ਦੀ ਖਤਰਨਾਕ ਗੇਂਦਬਾਜ਼ੀ ਦੇ ਅੱਗੇ ਮਹਿਮਾਨ ਟੀਮ ਦੇ ਬੱਲੇਬਾਜ਼ ਪਸਤ ਹੋ ਗਏ।

ਹੋਰ ਪੜ੍ਹੋ:ਦੂਜੇ ਟੈਸਟ ਮੈਚ 'ਚ ਭਾਰਤ ਨੇ ਦੱ.ਅਫਰੀਕਾ ਨੂੰ ਦਿੱਤੀ ਕਰਾਰੀ ਮਾਤ , ਪਾਰੀ ਅਤੇ 137 ਦੌੜਾਂ ਨਾਲ ਹਰਾਇਆ

https://twitter.com/BCCI/status/1186502191701315584?s=20

ਤੀਜੇ ਦਿਨ ਭਾਰਤ ਖਿਲਾਫ ਖੇਡਣ ਉਤਰੀ ਦੱਖਣੀ ਅਫਰੀਕਾ ਦੀ ਟੀਮ ਲੰਚ ਦੇ ਬਾਅਦ 162 ਦੌੜਾਂ 'ਤੇ ਢੇਰ ਹੋ ਗਈ। ਇਸ ਤੋਂ ਬਾਅਦ ਭਾਰਤੀ ਕਪਤਾਨ ਕੋਹਲੀ ਨੇ ਦੱੱ. ਅਫਰੀਕਾ ਨੂੰ ਫਾਲੋਆਨ ਦਿੱਤਾ।ਫਾਲੋਆਨ ਖੇਡਣ ਉਤਰੀ ਦੱ. ਅਫਰੀਕੀ ਟੀਮ ਦੇ ਬੱਲੇਬਾਜ਼ ਇਕ ਵਾਰ ਫਿਰ ਭਾਰਤੀ ਗੇਂਦਬਾਜ਼ਾਂ ਅੱਗੇ ਗੋਡੇ ਟੇਕਦੇ ਨਜ਼ਰ ਆਏ ਅਤੇ ਦੂਜੀ ਪਾਰੀ 'ਚ 133 ਦੇ ਸਕੋਰ 'ਤੇ ਹੀ ਟੀਮ ਆਲ ਆਊਟ ਹੋ ਗਈ। ਇਸ ਦੇ ਨਾਲ ਹੀ ਭਾਰਤ ਨੇ ਪਹਿਲੀ ਵਾਰ ਦੱ. ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਕਲੀਨ ਸਵੀਪ ਕਰ ਨਵਾਂ ਇਤਿਹਾਸ ਰਚ ਦਿੱਤਾ ਹੈ।

https://twitter.com/BCCI/status/1186524584734052353?s=20

ਭਾਰਤ ਪਲੇਇੰਗ ਇਲੈਵਨ: ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ (ਉਪ ਕਪਤਾਨ), ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਹਬਾਜ਼ ਨਦੀਮ, ਮੁਹੰਮਦ ਸ਼ੰਮੀ, ਉਮੇਸ਼ ਯਾਦਵ।

https://twitter.com/cheteshwar1/status/1186539746928910337?s=20

ਦੱਖਣੀ ਅਫਰੀਕਾ ਪਲੇਇੰਗ ਇਲੈਵਨ: ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੂਮਾ (ਉਪ ਕਪਤਾਨ), ਕਵਿੰਟਨ ਡੀ ਕੌਕ, ਡੀਨ ਐਲਗਰ, ਜੁਬੈਰ ਹਮਜ਼ਾ, ਹੇਨਰਿਕ ਕਲਾਸੇਨ, ਜਾਰਜ ਲਿੰਡੇ, ਸੇਨੂਰਨ ਮੁਥੂਸਵਾਮੀ, ਲੁੰਗੀ ਇਨਗਿਡੀ, ਐਰਿਕ ਨਾਟਰਜੇ, ਡੇਨ ਪੀਟ, ਕੈਗਿਸੋ ਰਬਾਡਾ।

-PTC News

Related Post