ਭਾਰਤ ਦੀਆਂ ਦੋ ਔਰਤਾਂ ਨੇ ਨਿਊਯਾਰਕ 'ਚ ਕਰਾਈ ਬੱਲੇ -ਬੱਲੇ , ਦੋਵਾਂ ਨੂੰ ਕੀਤਾ ਗਿਆ ਜੱਜ ਨਿਯੁਕਤ

By  Shanker Badra January 7th 2020 04:08 PM

ਭਾਰਤ ਦੀਆਂ ਦੋ ਔਰਤਾਂ ਨੇ ਨਿਊਯਾਰਕ 'ਚ ਕਰਾਈ ਬੱਲੇ -ਬੱਲੇ , ਦੋਵਾਂ ਨੂੰ ਕੀਤਾ ਗਿਆ ਜੱਜ ਨਿਯੁਕਤ:ਨਿਊਯਾਰਕ : ਭਾਰਤ ਦੀਆਂ ਔਰਤਾਂ ਕਦੇ ਵੀ ਕਿਸੇ ਖੇਤਰ 'ਚ ਪਿੱਛੇ ਨਹੀਂ ਹਨ। ਇਸੇ ਗੱਲ ਦਾ ਸਬੂਤ ਭਾਰਤ ਦੀਆਂ ਦੋ ਔਰਤਾਂ ਨੇ ਦਿੱਤਾ ਹੈ। ਦਰਅਸਲ ਭਾਰਤ ਦੀਆਂ ਦੋ ਔਰਤਾਂ ਅਰਚਨਾ ਰਾਓ ਤੇ ਦੀਪਾ ਅੰਬੇਕਰ ਨਿਊਯਾਰਕ 'ਚ ਜੱਜ ਨਿਯੁਕਤ ਹੋਈਆਂ ਹਨ। ਜੱਜ ਅਰਚਨਾ ਰਾਓ ਨੂੰ ਅਪਰਾਧਿਕ ਅਦਾਲਤ ਵਿੱਚ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਜੱਜ ਦੀਪਾ ਅੰਬੇਕਰ (43) ਨੂੰ ਨਿਊਯਾਰਕ ਦੀ ਸਿਵਲ ਕੋਰਟ ਵਿੱਚ ਦੁਬਾਰਾ ਨਿਯੁਕਤ ਕੀਤਾ ਗਿਆ ਸੀ।

India Women Appointed Judge In New York ਭਾਰਤ ਦੀਆਂ ਦੋ ਔਰਤਾਂ ਨੇ ਨਿਊਯਾਰਕ 'ਚ ਕਰਾਈ ਬੱਲੇ -ਬੱਲੇ , ਦੋਵਾਂ ਨੂੰ ਕੀਤਾ ਗਿਆ ਜੱਜ ਨਿਯੁਕਤ

ਮਿਲੀ ਜਾਣਕਾਰੀ ਅਨੁਸਾਰ ਜੱਜ ਅਰਚਨਾਰਾਓ ਨੂੰ ਪਹਿਲਾਂ ਜਨਵਰੀ 2019 ਵਿੱਚ ਅੰਤਰਿਮ ਸਿਵਲ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਅਪਰਾਧਿਕ ਅਦਾਲਤ ਵਿੱਚ ਸੇਵਾਵਾਂ ਦੇ ਰਹੀ ਹੈ। ਆਪਣੀ ਨਿਯੁਕਤੀ ਤੋਂ ਪਹਿਲਾਂ ਉਸਨੇ ਨਿਊਯਾਰਕ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਵਿੱਚ ਵਿੱਤੀ ਧੋਖਾਧੜੀ ਬਿਓਰੋ ਦੇ ਚੀਫ਼ ਵਜੋਂ 17 ਸਾਲਾਂ ਲਈ ਸੇਵਾ ਕੀਤੀ ਹੈ।

India Women Appointed Judge In New York ਭਾਰਤ ਦੀਆਂ ਦੋ ਔਰਤਾਂ ਨੇ ਨਿਊਯਾਰਕ 'ਚ ਕਰਾਈ ਬੱਲੇ -ਬੱਲੇ , ਦੋਵਾਂ ਨੂੰ ਕੀਤਾ ਗਿਆ ਜੱਜ ਨਿਯੁਕਤ

ਇਸ ਦੇ ਇਲਾਵਾ ਜੱਜ ਦੀਪਾਅੰਬੇਕਰ ਨੂੰ ਪਹਿਲਾਂ ਮਈ 2018 ਵਿੱਚ ਅੰਤਰਿਮ ਸਿਵਲ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਅਪਰਾਧਿਕ ਅਦਾਲਤ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਆਪਣੀ ਨਿਯੁਕਤੀ ਤੋਂ ਪਹਿਲਾਂ ਉਸਨੇ ਨਿਊਯਾਰਕ ਸਿਟੀ ਕੌਂਸਲ ਨਾਲ ਬਤੌਰ ਸੀਨੀਅਰ ਵਿਧਾਇਕ ਅਟਾਰਨੀ ਅਤੇ ਪਬਲਿਕ ਸੇਫਟੀ ਕਮੇਟੀ ਦੀ ਸਲਾਹਕਾਰ ਵਜੋਂ ਵੀ ਸੇਵਾ ਨਿਭਾਈ ਹੈ।

-PTCNews

Related Post