ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਨੂੰ ਸਿਵਲ ਕੋਰਟ 'ਚ ਅੰਤ੍ਰਿਮ ਜੱਜ ਵਜੋਂ ਕੀਤਾ ਨਿਯੁਕਤ

By  Shanker Badra May 4th 2018 10:16 PM

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਨੂੰ ਸਿਵਲ ਕੋਰਟ 'ਚ ਅੰਤ੍ਰਿਮ ਜੱਜ ਵਜੋਂ ਕੀਤਾ ਨਿਯੁਕਤ:ਅਮਰੀਕਾ ਵਿਚ ਭਾਰਤੀ ਮੂਲ ਦੀ ਮਹਿਲਾ ਦੀਪਾ ਆਂਬੇਕਰ ਨੂੰ ਨਿਊਯਾਰਕ ਸਿਟੀ ਦੇ ਸਿਵਲ ਕੋਰਟ ਵਿਚ ਅੰਤ੍ਰਿਮ ਜੱਜ ਨਿਯੁਕਤ ਕੀਤਾ ਗਿਆ ਹੈ।Indian-American Deepa Ambekar appointed interim court judge New Yorkਚੇਨਈ ਵਿਚ ਜੰਮੀ ਰਾਜਾ ਰਾਜੇਸ਼ਵਰੀ ਤੋਂ ਬਾਅਦ ਦੀਪਾ ਨਿਊਯਾਰਕ ਵਿਚ ਦੂਜੀ ਮਹਿਲਾ ਜੱਜ ਨਿਯੁਕਤ ਹੋਈ ਹੈ।ਨਿਊਯਾਰਕ ਸਿਟੀ ਦੇ ਮੇਅਰ ਬਿਲ ਦਾ ਬਲਾਸੀਓ ਦੇ ਦਫ਼ਤਰ ਤੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 41 ਸਾਲ ਦੀ ਆਂਬੇਕਰ ਨੂੰ ਸਿਵਲ ਅਦਾਲਤ ਵਿਚ ਬਤੌਰ ਜੱਜ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਅਪਰਾਧਕ ਅਦਾਲਤ ਵਿਚ ਅਪਣੀਆਂ ਸੇਵਾਵਾਂ ਨਿਭਾਏਗੀ।Indian-American Deepa Ambekar appointed interim court judge New Yorkਮੇਅਰ ਨੇ ਆਂਬੇਕਰ ਦੀ ਸਿਵਲ ਅਦਾਲਤ ਵਿਚ ਅੰਤ੍ਰਿਮ ਜੱਜ ਦੀ ਨਿਯੁਕਤੀ ਦੇ ਨਾਲ-ਨਾਲ ਪਰਿਵਾਰ ਅਦਾਲਤ ਦੇ ਤਿੰਨ ਜੱਜਾਂ ਦੀ ਦੁਬਾਰਾ ਨਿਯੁਕਤੀ ਸਬੰਧੀ ਵੀ ਐਲਾਨ ਕੀਤਾ।Indian-American Deepa Ambekar appointed interim court judge New Yorkਜ਼ਿਕਰਯੋਗ ਹੈ ਕਿ 2015 ਵਿਚ ਰਾਜੇਸ਼ਵਰੀ ਨੇ ਅਪਰਾਧਕ ਅਦਾਲਤ ਵਿਚ ਜੱਜ ਦੇ ਰੂਪ ਵਿਚ ਸਹੁੰ ਲਈ ਸੀ।ਇਸ ਦੇ ਨਾਲ ਹੀ ਨਿਊਯਾਰਕ ਸਿਟੀ ਵਿਚ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਬਣ ਗਈ।

-PTCNews

Related Post