ਭਾਰਤੀ ਸੈਨਾ ਦੀ ਜਵਾਬੀ ਕਾਰਵਾਈ, ਕੇਰਨ ਸੈਕਟਰ 'ਚ ਪਾਕਿ BAT ਦੇ 6-7 ਸੈਨਿਕ ਕੀਤੇ ਢੇਰ

By  Jashan A August 4th 2019 09:44 AM

ਭਾਰਤੀ ਸੈਨਾ ਦੀ ਜਵਾਬੀ ਕਾਰਵਾਈ, ਕੇਰਨ ਸੈਕਟਰ 'ਚ ਪਾਕਿ BAT ਦੇ 6-7 ਸੈਨਿਕ ਕੀਤੇ ਢੇਰ,ਨਵੀਂ ਦਿੱਲੀ: ਭਾਰਤੀ ਫੌਜ ਨੂੰ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਉਹਨਾਂ ਨੇ ਸੀਮਾ ਪਾਰ ਤੋਂ ਹੋ ਰਹੀ ਗੋਲੀਬਾਰੀ ਦਾ ਕਰਾਰਾ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ 5 ਤੋਂ 7 ਕਮਾਂਡੋ ਢੇਰ ਕਰ ਦਿੱਤੇ।

ਮਿਲੀ ਜਾਣਕਾਰੀ ਮੁਤਾਬਕ ਫੌਜ ਦੇ ਜਵਾਨਾਂ ਨੇ ਕੇਰਨ ਸੈਕਟਰ 'ਚ ਬੀ.ਏ.ਟੀ. ਦੇ 7 ਜਵਾਨਾਂ ਨੂੰ ਮਾਰ ਦਿੱਤਾ ਹੈ। ਪਾਕਿਸਤਾਨ ਪੁੰਛ ਸੈਕਟਰ 'ਚ ਲਗਾਤਾਰ ਤੀਜਫਾਇਰ ਦੀ ਉਲੰਘਣਾ ਕਰ ਰਿਹਾ ਹੈ।

https://twitter.com/ANI/status/1157675901494145025?s=20

ਹੋਰ ਪੜ੍ਹੋ: ਜੰਮੂ-ਕਸ਼ਮੀਰ 'ਚ ਸੁਰੱਖਿਆਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਤਿੰਨ ਅੱਤਵਾਦੀ ਕੀਤੇ ਢੇਰ

ਨਿਊਜ਼ ਏਜੰਸੀ ANI ਮੁਤਾਬਕ ਬੀ.ਏ.ਟੀ. ਦੇ ਜਵਾਨਾਂ ਦੀਆਂ 4 ਲਾਸ਼ਾਂ ਅਜੇ ਵੀ ਸੀਮਾ ਪਾਰ ਪਏ ਹੋਏ ਹਨ, ਭਾਰੀ ਗੋਲੀਬਾਰੀ ਦੇ ਚਲਦਿਆਂ ਅਜੇ ਤੱਕ ਲਾਸ਼ਾਂ ਨੂੰ ਉਠਾਇਆ ਨਹੀਂ ਗਿਆ।

ਇਸ ਤੋਂ ਪਹਿਲਾਂ ਸੋਪੋਰ ਜ਼ਿਲੇ 'ਚ ਸ਼ਨੀਵਾਰ ਨੂੰ ਘੇਰਾਬੰਦੀ ਅਤੇ ਤਲਾਸ਼ ਅਭਿਆਨ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਾਲੇ ਮੁਕਾਬਲੇ 'ਚ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਦੋ ਅੱਤਵਾਦੀ ਮਾਰ ਦਿੱਤੇ ਗਏ ਅਤੇ ਇਕ ਜਵਾਨ ਜ਼ਖਮੀ ਹੋ ਗਿਆ।

-PTC News

Related Post