ਕ੍ਰਿਕਟ: 5th ਵਨਡੇ 'ਚ ਜਿੱਤ ਦੇ ਬਾਅਦ ਟੀਮ ਇੰਡੀਆ ਬਣੀ ਨੰਬਰ ਵਨ

By  Joshi February 14th 2018 01:33 PM -- Updated: February 14th 2018 01:36 PM

Indian Cricket Team: ਪਿਛਲੇ ਮਹੀਨੇ ਤੋਂ ਭਾਰਤੀ ਕ੍ਰਿਕੇਟ ਟੀਮ ਦੱਖਣੀ ਅਫ਼ਰੀਕਾ ਦੌਰੇ `ਤੇ ਗਈ ਹੋਈ ਹੈ, ਜਿਸ ਦੌਰਾਨ ਉਹਨਾਂ ਨੇ 3 ਟੈਸਟ ਮੈਚਾਂ ਦੇ ਸੀਰੀਜ਼ ਅਤੇ 6 ਵਨਡੇ ਅਤੇ 3 T20 ਮੈਚ ਖੇਡਣੇ ਹਨ।  ਭਾਰਤੀ ਟੀਮ ਆਪਣੇ ਪ੍ਰਦਰਸ਼ਨ ਦਾ ਜਲਵਾ ਪੂਰੀ ਦੁਨੀਆਂ ਨੂੰ ਦਿਖਾ ਰਹੀ ਹੈ।

ਟੈਸਟ ਸੀਰੀਜ਼ ਤੋਂ ਬਾਅਦ ਭਾਰਤੀ ਟੀਮ ਵਨਡੇ ਵਿੱਚ ਵੀ ਬਾਕਮਾਲ ਪ੍ਰਦਰਸ਼ਨ ਕਰ ਰਹੀ ਹੈ। 6 ਦੀ ਵਨਡੇ ਸੀਰੀਜ਼ ਵਿੱਚ ਭਾਰਤ ਬੇਹਤਰੀਨ ਪ੍ਰਦਰਸ਼ਨ ਸਦਕਾ 4-1 ਨਾਲ ਅੱਗੇ ਚੱਲ ਰਹੀ ਹੈ। ਬੀਤੇ ਦਿਨ ਖੇਡੇ ਗਏ ਪੰਜਵੇਂ ਵਨਡੇ ਵਿੱਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 73 ਦੌੜਾ ਨਾਲ ਕਰਾਰੀ ਮਾਤ ਦਿੱਤੀ, ਜਿਸ ਦੌਰਾਨ ਭਾਰਤੀ ਟੀਮ ਨੇ ਟੀਮ ਸੀਰੀਜ਼ ਆਪਣੇ ਨਾਂ ਕਰ ਲਈ ਅਤੇ ਵਨਡੇ ਰੈਂਕਿੰਗ 'ਚ ਵੀ ਨੰਬਰ-1 ਬਣ ਗਈ ਹੈ।

ਦੱਸ ਦੇਈਏ ਕਿ ਵਨਡੇ ਰੈਂਕਿੰਗ ਵਿੱਚ ਭਾਰਤ 7426 ਪੁਆਇੰਟਸ ਅਤੇ 122 ਰੇਟਿੰਗ ਦੇ ਨਾਲ ਨੰਬਰ-1 ਟੀਮ ਬਣੀ, ਅਤੇ ਦੱਖਣੀ ਅਫਰੀਕਾ 6839 ਪੁਆਇੰਟਸ ਅਤੇ 116 ਰੇਟਿੰਗ ਦੇ ਨਾਲ ਦੂਜੇ ਪਾਇਦਾਨ 'ਤੇ ਚਲੀ ਗਈ। ਇਸ ਤੋਂ ਇਲਾਵਾ ਟੀ-20 ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਮ ਨੰਬਰ 3 'ਤੇ ਹੈ। ਪਾਕਿਸਤਾਨ 126 ਰੇਟਿੰਗ ਪੁਆਇੰਟਸ ਦੇ ਨਾਲ ਨੰਬਰ-1 `ਤੇ 122 ਰੇਟਿੰਗ ਪੁਆਇੰਟਸ ਦੇ ਨਾਲ ਨਿਊਜ਼ੀਲੈਂਡ ਦੂਜੇ ਨੰਬਰ 'ਤੇ ਹੈ। ਟੀਮ ਇੰਡੀਆ ਦੇ 121 ਰੇਟਿੰਗ ਪੁਆਇੰਟਸ ਹਨ। ਦੱਖਣੀ ਅਫਰੀਕਾ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੌਰਾਨ ਭਾਰਤ ਕੋਲ ਟੀ-20 ਰੈਂਕਿੰਗ ਸੁਧਾਰਨ ਦਾ ਮੌਕਾ ਹੋਵੇਗਾ।

—PTC News

Related Post