ਟੈਸਟ-ਵਨਡੇ ਨੂੰ ਭੁਲਾ T20 ਸੀਰੀਜ਼ ਵਿੱਚ ਭਾਰਤ ਨੂੰ ਟੱਕਰ ਦੇਣ ਲਈ ਤਿਆਰ ਹੈ ਇੰਡੀਜ਼ ਟੀਮ

By  Joshi November 2nd 2018 04:57 PM

ਟੈਸਟ-ਵਨਡੇ ਨੂੰ ਭੁਲਾ T20 ਸੀਰੀਜ਼ ਵਿੱਚ ਭਾਰਤ ਨੂੰ ਟੱਕਰ ਦੇਣ ਲਈ ਤਿਆਰ ਹੈ ਇੰਡੀਜ਼ ਟੀਮ,ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਵੈਸਟ ਇੰਡੀਜ਼ ਦੀ ਟੀਮ ਭਾਰਤੀ ਦੌਰੇ 'ਤੇ ਹੈ।ਇੰਡੀਜ਼ ਟੀਮ ਭਾਰਤ ਟੈਸਟ, ਵਨਡੇ ਅਤੇ ਟੀ20 ਸੀਰੀਜ਼ ਖੇਡਣ ਲਈ ਆਈ ਹੈ। ਪਰ ਅਜੇ ਤੱਕ ਇੰਡੀਜ਼ ਟੀਮ ਬੇਹਤਰੀਨ ਪ੍ਰਦਰਸ਼ਨ ਕਰਨ ਵਿੱਚ ਨਾਕਾਮਯਾਬ ਰਹੀ ਹੈ। ਪਹਿਲਾ ਟੈਸਟ ਅਤੇ ਫਿਰ ਵਨਡੇ ਵਿੱਚ ਇੰਡੀਜ਼ ਦੀ ਟੀਮ ਨੂੰ ਨਿਰਾਸ਼ਾ ਝੱਲਣੀ ਪਈ ਹੈ।

ਭਾਰਤੀ ਟੀਮ ਨੇ ਪਹਿਲਾ ਵੈਸਟ ਇੰਡੀਜ਼ ਦੀ ਟੀਮ ਨੂੰ ਟੈਸਟ ਸੀਰੀਜ਼ ਵਿੱਚ 2-0 ਨਾਲ ਹਰਾਇਆ ਅਤੇ ਬਾਅਦ ਵਿੱਚ ਪੰਜ ਮੈਚਾਂ ਦੀ ਸੀਰੀਜ਼ ਵਿੱਚ ਭਾਰਤੀ ਟੀਮ ਨੇ ਇੰਡੀਜ਼ ਦੀ ਟੀਮ ਨੂੰ 3-1 ਨਾਲ ਹਰਾਇਆ।ਪਰ ਹੁਣ ਟੈਸਟ ਅਤੇ ਵਨਡੇ ਦੀ ਹਾਰ ਨੂੰ ਪਿੱਛੇ ਛੱਡਦੇ ਹੋਏ ਟੀਮ ਇਕ ਨਵੇਂ ਕਪਤਾਨ ਅਤੇ ਕੁਝ ਤਜਰਬੇਕਾਰ ਅਤੇ ਨਵੇਂ ਖਿਡਾਰੀਆਂ ਨਾਲ ਟੀ-20 ਸੀਰੀਜ਼ 'ਚ ਵਾਪਸੀ ਦੇ ਇਰਾਦੇ 'ਚ ਹੈ,

ਹੋਰ ਪੜ੍ਹੋ:ਕਾਂਗਰਸੀ ਆਗੂ ਦੇ ਘਰੋਂ 350 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ,ਇੱਕ ਵਿਅਕਤੀ ਗ੍ਰਿਫ਼ਤਾਰ

ਜਿਸ ਲਈ ਉਨ੍ਹਾਂ ਦੇ ਖਿਡਾਰੀਆਂ ਨੇ ਪਸੀਨਾ ਵਹਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਵੈਸਟ ਇੰਡੀਜ਼ ਦੀ ਟੀਮ ਘੱਟ ਓਵਰਾ ਵਾਲੇ ਫਾਰਮੇਟ ਵਿੱਚ ਭਾਰਤੀ ਟੀਮ ਨੂੰ ਟੱਕਰ ਦੇਣ ਲਈ ਪੂਰੀ ਤਰ੍ਹਾਂ ਤਿਆਰੀ ਵਿੱਚ ਹਨ। ਇਸ ਮੌਕੇ ਵੈਸਟ ਟੀਮ ਦੇ ਕਪਤਾਨ ਦਾ ਕਹਿਣਾ ਹੈ ਕਿ ਅਸੀ ਭਾਰਤੀ ਟੀਮ ਨੂੰ ਇਸ ਟੀ20 ਸੀਰੀਜ਼ ਵਿੱਚ ਪੂਰੀ ਤਰ੍ਹਾਂ ਟੱਕਰ ਦੇਵਾਗੇ।

ਦੱਸਿਆ ਜਾ ਰਿਹਾ ਹੈ ਕਿ ਵੈਸਟ ਇੰਡੀਜ਼ ਦੀ ਟੀਮ ਵਿੱਚ ਕਾਰਲੋਸ ਬ੍ਰੇਥਵੇਟ (ਕਪਤਾਨ), ਫੈਬੀਅਨ ਐਲੇਨ, ਡੇਰੇਨ ਬ੍ਰਾਵੋ, ਸ਼ਿਮਰੋਨ ਹੇਟਮਾਇਰ, ਇਵੀਨ ਲੁਈਸ, ਓਬੇਦ ਮੈਕਾਏ, ਕੀਮੋ ਪਾਲ, ਖਾਰੀ ਪੀਅਰੇ, ਕੀਰੋਨ ਪੋਲਾਰਡ, ਰੋਵਮੈਨ ਪਾਵੇਲ, ਦਿਨੇਸ਼ ਰਾਮਦੀਨ, ਆਂਦਰੇ ਰਸੇਲ, ਸ਼ੇਰਫਾਨੇ ਰਦਰਫੋਰਡ, ਓਸ਼ਾਨੇ ਥਾਮਸ ਖਿਡਾਰੀ ਸ਼ਾਮਿਲ ਹਨ।

—PTC News

Related Post