ਸਿੰਗਾਪੁਰ ਵਿਚ ਇਕ ਭਾਰਤੀ ਮੂਲ ਦੇ ਇੰਜੀਨੀਅਰ ਨੂੰ ਹੋਈ ਜੇਲ

By  Joshi September 9th 2017 01:03 PM

ਸਿੰਗਾਪੁਰ ਵਿੱਚ ਭਾਰਤੀ ਨੇ ਕੀਤਾ ਇਹ ਕੰਮ, ਹੋਈ ਜੇਲ, Indian engineer jailed in Singapore

ਸਿੰਗਾਪੁਰ ਵਿਚ ਇਕ ਭਾਰਤੀ ਮੂਲ ਦੇ ਇੰਜੀਨੀਅਰ ਨੂੰ 10 ਦਿਨ ਦੀ ਜੇਲ੍ਹ ਵਿਚ ਭੇਜਿਆ ਗਿਆ ਹੈ ਅਤੇ ਪੰਜ ਸਾਲ ਤਕ ਡ੍ਰਾਈਵਿੰਗ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ।70 ਸਾਲ ਦੀ ਉਮਰ ਦੇ ਐਸ ਐਨ ਵੈਸੂਤਾਵਨ ਨੇ ਮੰਨਿਆ ਕਿ ਉਨ੍ਹਾਂ ਨੇ ਗਲਤ ਤਰੀਕੇ ਨਾਲ ਖੱਬੇ ਹੱਥ ਦਾ ਮੋੜ ਕੱਟਿਆ ਸੀ, ਜਿਸ ਦੇ ਨਤੀਜੇ ਵਜੋਂ ਮੁਹੰਮਦ ਅਰਾਫਾਤ ਬਹਾਰੁਦਿਨ, 19 , ਦੀ ਮੋਟਰਸਾਈਕਲ ਨਾਲ ਉਹਨਾਂ ਦੀ ਟੱਕਰ ਹੋ ਗਈ ਸੀ।

Indian engineer jailed in Singapore for causing motorist's deathਚਾਰਜਸ਼ੀਟ ਦੇ ਅਨੁਸਾਰ ਵੈਸੂਤਾਵਨ, ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਾਰ ਵਿਚ ਸਫ਼ਰ ਕਰ ਰਿਹਾ ਸੀ, ਅਤੇ ਉਹ ਮੋੜ ਕੱਟਣ ਲੱਗਿਆਂ ਹੋਰਨਾਂ ਚਾਲਕਾਂ ਨੂੰ ਨਜ਼ਰਅੰਦਾਜ਼ ਕਰ ਗਿਆ ਸੀ। ਉਸਨੇ ਉਸ ਸੜਕ ਤੋਂ ਮੋੜ ਕੱਟਿਆ ਸੀ, ਜਿੱਥੇ ਸਿਰਫ ਸਿੱਧੇ ਅੱਗੇ ਜਾਣ ਦੀ ਹੀ ਆਗਿਆ ਸੀ ਅਤੇ ਉਸ ਸੜਕ 'ਤੇ ਮੋੜ ਕੱਟਣ ਦੀ ਮਨਾਹੀ ਸੀ।  Indian engineer jailed in Singapore

Indian engineer jailed in Singapore for causing motorist's deathਇਸ ਲਈ ਜਗ੍ਹਾ-ਜਗ੍ਹਾ 'ਤੇ ਲੱਗੇ ਸੰਕੇਤ ਚਿੰਨਾਂ ਨੂੰ ਵੀ ਉਸਨੇ ਨਜ਼ਰਅੰਦਾਜ਼ ਕਰ ਦਿੱਤਾ ਸੀ। ਇਸ ਕਾਰਨ ਵੈਸੂਤਾਵਨ 'ਤੇ ਟ੍ਰੈਫਿਕ ਉਲੰਘਣਾ ਦੇ ਵੀ ਕਈ ਦੋਸ਼ ਲੱਗੇ ਸਨ।

Indian engineer jailed in Singapore for causing motorist's deathਇਸ ਦੇ ਨਾਲ ਹੀ, ਉਸ 'ਤੇ ਹੋਰ ਦੋਸ਼ ਲੱਗੇ ਜਿੰਨ੍ਹਾਂ ਵਿੱਚ ਤੇਜ਼ ਰਫਤਾਰ, ਲਾਪਰਵਾਹੀ ਨਾਲ ਗੱਡੀ ਚਲਾਉਣਾ, ਅਣ-ਅਧਿਕਾਰਤ ਯੂ-ਟਰਨ ਅਤੇ ਗੈਰ-ਕਾਨੂੰਨੀ ਪਾਰਕਿੰਗ ਸ਼ਾਮਲ ਸਨ।

—PTC News

Related Post