ਦੁਬਈ ਵਿਚ ਭਾਰਤੀ ਮੂਲ ਦੀ ਵਿਦਿਆਰਥਣ ਨੇ 15 ਹਜ਼ਾਰ ਕਿਲੋ ਰੱਦੀ ਕਾਗਜ਼ ਇਕੱਠੇ ਕਰਕੇ ਹਾਸਲ ਕੀਤਾ ਐਵਾਰਡ

By  Shanker Badra June 12th 2019 04:24 PM

ਦੁਬਈ ਵਿਚ ਭਾਰਤੀ ਮੂਲ ਦੀ ਵਿਦਿਆਰਥਣ ਨੇ 15 ਹਜ਼ਾਰ ਕਿਲੋ ਰੱਦੀ ਕਾਗਜ਼ ਇਕੱਠੇ ਕਰਕੇ ਹਾਸਲ ਕੀਤਾ ਐਵਾਰਡ:ਦੁਬਈ : ਦੁਬਈ ਵਿਚ ਰਹਿਣ ਵਾਲੀ ਅੱਠ ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਨੀਆ ਟੋਨੀ ਨੇ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਦੀ ਮੁਹਿੰਮ ਤਹਿਤ 15 ਹਜ਼ਾਰ ਕਿੱਲੋ ਰੱਦੀ ਕਾਗਜ਼ ਇਕੱਠੇ ਕੀਤੇ ਹਨ।ਜਿਸ ਤੋਂ ਬਾਅਦ ਵਿਦਿਆਰਥਣ ਨੀਆ ਦੇ ਇਸ ਯਤਨ ਕਰਕੇ ਸੋਮਵਾਰ ਨੂੰ ਇੱਕ ਸਮਾਰੋਹ ਦੌਰਾਨ ਉਸ ਨੂੰ ਅਮੀਰਾਤ ਰੀਸਾਈਕਿਲੰਗ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

Indian Expat Student Collects 15,000 Kg Paper Waste In Dubai
ਦੁਬਈ ਵਿਚ ਭਾਰਤੀ ਮੂਲ ਦੀ ਵਿਦਿਆਰਥਣ ਨੇ 15 ਹਜ਼ਾਰ ਕਿਲੋ ਰੱਦੀ ਕਾਗਜ਼ ਇਕੱਠੇ ਕਰਕੇ ਹਾਸਲ ਕੀਤਾ ਐਵਾਰਡ

ਜਾਣਕਾਰੀ ਅਨੁਸਾਰ ਅਮੀਰਾਤ ਇਨਵਾਇਰਨਮੈਂਟਲ ਗਰੁੱਪ ਦੇ ਅਧੀਨ ਯੂਏਈ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਵੇਸਟ ਰੀਸਾਈਕਿਲੰਗ ਅਭਿਆਨ ਤਹਿਤ ਨੀਆ ਨੇ ਏਨੀ ਵੱਡੀ ਮਾਤਰਾ ਵਿਚ ਰੱਦੀ ਪੇਪਰ ਜਮ੍ਹਾਂ ਕੀਤਾ ਹੈ।ਉਸਨੇ ਆਪਣੇ ਗੁਆਂਢ ਵਿਚ ਖ਼ੁਦ ਘੁੰਮ ਕੇ ਰੱਦੀ ਇਕੱਠੀ ਕੀਤੀ ਤੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਵਿਚ ਯੋਗਦਾਨ ਪਾਇਆ ਹੈ।ਇਸ ਤੋਂ ਇਲਾਵਾ ਇਸ ਸਮਾਰੋਹ ਵਿਚ ਰੱਦੀ ਪੇਪਰ ਤੋਂ ਇਲਾਵਾ

Indian Expat Student Collects 15,000 Kg Paper Waste In Dubai
ਦੁਬਈ ਵਿਚ ਭਾਰਤੀ ਮੂਲ ਦੀ ਵਿਦਿਆਰਥਣ ਨੇ 15 ਹਜ਼ਾਰ ਕਿਲੋ ਰੱਦੀ ਕਾਗਜ਼ ਇਕੱਠੇ ਕਰਕੇ ਹਾਸਲ ਕੀਤਾ ਐਵਾਰਡ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੈਪੁਰ ‘ਚ ਸਪਾਈਸਜੈੱਟ ਦੇ ਜਹਾਜ਼ ਦਾ ਟਾਇਰ ਫਟਣ ਕਾਰਨ ਕਰਾਈ ਐਮਰਜੈਂਸੀ ਲੈਂਡਿੰਗ

ਪਲਾਸਟਿਕ, ਗਿਲਾਸ, ਕੈਨ ਤੇ ਮੋਬਾਈਲ ਸਮੇਤ ਇਲੈਕਟ੍ਰਾਨਿਕ ਕਚਰਾ ਜਮ੍ਹਾਂ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਜਿਸ ਨਾਲ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਵਾਲਿਆਂ ਨੂੰ ਬੜ੍ਹਾਵਾ ਮਿਲੇਗਾ।

-PTCNews

Related Post