ਹੁਣ ਇੰਗਲੈਂਡ ਵਿੱਚ ਸਰਕਾਰ ਕਰ ਰਹੀ ਹੈ ਸਖਤੀ, ਭਾਰਤੀ ਮੂਲ ਦੇ ਵਿਅਕਤੀ ਨੂੰ ਮਿਲੀ ਇਸ ਘੋਰ ਅਪਰਾਧ ਦੀ ਸਜ਼ਾ

By  Joshi July 20th 2018 01:52 PM

ਜਿੱਥੇ ਕਨੇਡਾ ਅਮਰੀਕਾ ਦੇ ਨਿਯਮਾਂ ਨੂੰ ਸਖਤ ਕੀਤਾ ਜਾ ਰਿਹਾ ਹੈ ਉੱਥੇ ਇੰਗਲੈਂਡ ਦੇ ਨਿਯਮ ਵੀ ਸਖ਼ਤੀ ਵੱਲ ਰੁਖ ਕਰ ਰਹੇ ਹਨ ।

ਖਬਰ ਹੈ ਕਿ ਇੰਗਲੈਂਡ ਦੇ ਵਾਸੀ ਅਤੇ ਭਾਰਤੀ ਮੂਲ ਦੇ ਕਮਲ ਬੈਂਸ ਨਾਮ ਦੇ ਇਕਵੰਜਾ ਸਾਲ ਦੇ ਵਿਅਕਤੀ ਦੀ ਆਪਣੀ ਰਿਹਾਇਸ਼ ਵਿੱਚ ਕਿਰਾਏਦਾਰਾਂ ਲਈ ਅੱਗ ਤੋਂ ਬਚਾਉਣ ਲਈ ਲਗਾਏ ਜਾਂਦੇ ਅਲਾਰਮ ਯੰਤਰ ਨਾ ਲਗਾਉਣ ਤੇ ਸਜ਼ਾ ਸੁਣਾਈ ਗਈ ਹੈ।

indian origin man gets jail in UK for this reason ਜ਼ਿਕਰਯੋਗ ਹੈ ਉਸਨੇ ਅੱਗ ਬੁਝਾਊ ਯੰਤਰਾਂ ਦਾ ਕਿਸੇ ਤਰ੍ਹਾਂ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਸੀ ਜਿਸ 'ਤੇ ਸਰਕਾਰ ਵੱਲੋਂ ਉਸ ਨਾਲ ਸਖਤੀ ਨਾਲ ਪੇਸ਼ ਆਇਆ ਗਿਆ ਹੈ। ਇਸ ਦੇਸ਼ ਵਿੱਚ ਤਕਰੀਬਨ ਅਕਤੂਬਰ ੨੦੧੫ ਤੋਂ ਨਵੇਂ ਨਿਯਮਾਂ ਅਧੀਨ ਗਲਤੀ ਕਰਨ ਵਾਲ਼ਿਆਂ ਲਈ ਸਜ਼ਾਵਾਂ ਰੱਖੀਆਂ ਗਈਆਂ ਹਨ। ਇਸ ਸੰਦਰਭ ਵਿੱਚ ਇੰਗਲੈਂਡ ਵਿੱਚ ਅਜਿਹੀ ਸਜ਼ਾ ਵਾਲਾ ਪਹਿਲਾ ਕੇਸ ਆਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਜ਼ਾ ਅਧੀਨ ਕਮਲ ਬੈਂਸ ਨੂੰ ਬਾਰ੍ਹਾਂ ਮਹੀਨਿਆਂ ਤੱਕ ਜੇਲ੍ਹ ਦੀ ਹਵਾ ਖਾਣੀ ਪਵੇਗੀ ਕਿਉਂਕਿ ਉਸਦੀ ਗਲਤੀ ਦੇ ਕਾਰਨ ਅੱਗ ਲੱਗਣ ਨਾਲ ਦੋ ਬੱਚਿਆਂ ਨੂੰ ਆਪਣੀ ਜਾਨ ਗਵਾਉਣੀ ਪਈ ।

—PTC News

Related Post