ਸਿੱਖ ਭਾਈਚਾਰੇ ਲਈ ਖੁਸ਼ਖਬਰੀ ! ਹੁਣ ਭਾਰਤੀ ਸ਼ਰਧਾਲੂ ਪਾਕਿ ’ਚ 500 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੇ ਕਰ ਸਕਣਗੇ ਦਰਸ਼ਨ

By  Shanker Badra July 2nd 2019 04:24 PM

ਸਿੱਖ ਭਾਈਚਾਰੇ ਲਈ ਖੁਸ਼ਖਬਰੀ ! ਹੁਣ ਭਾਰਤੀ ਸ਼ਰਧਾਲੂ ਪਾਕਿ ’ਚ 500 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੇ ਕਰ ਸਕਣਗੇ ਦਰਸ਼ਨ:ਲਾਹੌਰ : ਸਿੱਖ ਭਾਈਚਾਰੇ ਲਈ ਹੁਣ ਖੁਸ਼ਖਬਰੀ ਹੈ ਕਿ ਉਹ ਪਾਕਿਸਤਾਨ ਦੇ ਪੰਜਾਬ ਵਿਚ ਸਥਿਤ 500 ਸਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਿਆਲਕੋਟ ਵਿਚ ਸਥਿਤ 500 ਸਾਲ ਪੁਰਾਣਾ ਗੁਰਦੁਆਰਾ ਬਾਬੇ ਦੀ ਬੇਰ ਹੁਣ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਗੁਰਦੁਆਰਾ ਬਾਬੇ ਦੀ ਬੇਰ ਵਿਖੇ ਭਾਰਤੀ ਸ਼ਰਧਾਲੂ ਨਹੀਂ ਸੀ ਜਾ ਸਕਦੇ।

Indian pilgrims Pakistan 500-Year-Old Gurdwara Vision
ਸਿੱਖ ਭਾਈਚਾਰੇ ਲਈ ਖੁਸ਼ਖਬਰੀ ! ਹੁਣ ਭਾਰਤੀ ਸ਼ਰਧਾਲੂ ਪਾਕਿ ’ਚ 500 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੇ ਕਰ ਸਕਣਗੇ ਦਰਸ਼ਨ

ਇਸ ਗੁਰਦੁਆਰੇ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਸ਼ਰਧਾਲੂ ਨੱਥਾ ਸਿੰਘ ਨੇ ਬਣਵਾਇਆ ਸੀ। ਇਹ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਕਸ਼ਮੀਰ ਯਾਤਰਾ ਤੋਂ ਸਿਆਲਕੋਟ ਵਾਪਸ ਆਏ ਤਾਂ ਉਨ੍ਹਾਂ ਇਸ ਥਾਂ ਉਤੇ ਲੱਗੀ ਬੇਰੀ ਹੇਠ ਰੁਕ ਕੇ ਆਰਾਮ ਕੀਤਾ ਸੀ।

Indian pilgrims Pakistan 500-Year-Old Gurdwara Vision
ਸਿੱਖ ਭਾਈਚਾਰੇ ਲਈ ਖੁਸ਼ਖਬਰੀ ! ਹੁਣ ਭਾਰਤੀ ਸ਼ਰਧਾਲੂ ਪਾਕਿ ’ਚ 500 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੇ ਕਰ ਸਕਣਗੇ ਦਰਸ਼ਨ

ਜਿਸ ਦੇ ਲਈ ਹਰ ਸਾਲ ਪੰਜਾਬ, ਭਾਰਤ, ਯੂਰਪ, ਕੈਨੇਡਾ ਤੇ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਹਨ ਪਰ ਇਸ ਗੁਰਦੁਆਰੇ ਦੇ ਦਰਸ਼ਨ ਕਰਨ ਦੀ ਖੁੱਲ੍ਹ ਪਹਿਲਾਂ ਨਹੀਂ ਸੀ ਦਿੱਤੀ ਗਈ।

Indian pilgrims Pakistan 500-Year-Old Gurdwara Vision
ਸਿੱਖ ਭਾਈਚਾਰੇ ਲਈ ਖੁਸ਼ਖਬਰੀ ! ਹੁਣ ਭਾਰਤੀ ਸ਼ਰਧਾਲੂ ਪਾਕਿ ’ਚ 500 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੇ ਕਰ ਸਕਣਗੇ ਦਰਸ਼ਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਾਹੀ ਗਿੱਲ ਨੇ ਕੀਤਾ ਵੱਡਾ ਖ਼ੁਲਾਸਾ , ਲੰਬੇ ਸਮੇਂ ਤੋਂ ਲਿਵ-ਇੰਨ-ਰਿਲੇਸ਼ਨਸ਼ਿਪ ‘ਚ ਰਹਿ ਰਹੀ , 2.5 ਸਾਲ ਦੀ ਬੇਟੀ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਲਾਹੌਰ ਤੋਂ 140 ਕਿਲੋਮੀਟਰ ਦੂਰ ਸਿਆਲਕੋਟ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਬਾਬੇ ਦੇ ਬੇਰ ਦੇ ਦਰਸ਼ਨਾਂ ਲਈ ਭਾਰਤੀ ਸ਼ਰਧਾਲੂਆਂ ਨੂੰ ਆਗਿਆ ਦੇਣ ਲਈ ਸੂਬੇ ਵਕਫ ਬੋਰਡ ਨੂੰ ਸਿਫਾਰਸ਼ ਕੀਤੀ ਹੈ।ਇਸ ਗੁਰਦੁਆਰੇ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸ਼ਰਧਾਲੂ ਪਹੁੰਚਦੇ ਹਨ।

-PTCNews

Related Post