ਭਾਰਤੀ ਰੇਲਵੇ ਵੱਲੋਂ ਔਰਤਾਂ ਨੂੰ ਸੁਰੱਖਿਆ ਦੇਣ ਲਈ ਲਈ ਕੀਤਾ ਵੱਡਾ ਉਪਰਾਲਾ

By  Shanker Badra May 5th 2018 06:12 PM

ਭਾਰਤੀ ਰੇਲਵੇ ਵੱਲੋਂ ਔਰਤਾਂ ਨੂੰ ਸੁਰੱਖਿਆ ਦੇਣ ਲਈ ਲਈ ਕੀਤਾ ਵੱਡਾ ਉਪਰਾਲਾ:ਰੇਲਗੱਡੀ 'ਚ ਮਹਿਲਾ ਕੋਚ ਦਾ ਡੱਬਾ ਪਿੱਛੇ ਦੀ ਬਜਾਏ ਹੁਣ ਵਿਚਕਾਰ ਲਗਾਇਆ ਜਾਵੇਗਾ ਅਤੇ ਇਹ ਅਲਗ ਰੰਗ 'ਚ ਨਜ਼ਰ ਆਵੇਗਾ।ਮੰਤਰਾਲਾ ਸੂਤਰਾਂ ਨੇ ਦੱਸਿਆ ਕਿ 2018 ਨੂੰ ਮਹਿਲਾ ਸੁਰੱਖਿਆ ਸਾਲ ਦੇ ਰੂਪ 'ਚ ਮਨਾਉਣ ਦੀ ਰੇਲਵੇ ਯੋਜਨਾ ਤਹਿਤ ਅਜਿਹਾ ਲੋਕਲ ਅਤੇ ਲੰਮੀ ਦੂਰੀ ਦੀਆਂ ਰੇਲਗੱਡੀਆਂ 'ਚ ਕੀਤਾ ਜਾਵੇਗਾ। Indian Railway Woman provide Security Big Effort Madeਇਹਨਾਂ ਡੱਬਿਆਂ 'ਚ ਜ਼ਿਆਦਾ ਸੁਰੱਖਿਆ ਉਪਾਅ ਦੇ ਤੌਰ 'ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਣਗੇ,ਨਾਲ ਹੀ ਇਹਨਾਂ ਡੱਬਿਆਂ ਦੀਆਂ ਬਾਰੀਆਂ 'ਤੇ ਜਾਲੀਆਂ ਲਗਾਉਣ 'ਤੇ ਵੀ ਚਰਚਾ ਕੀਤੀ ਜਾ ਰਹੀ ਹੈ।ਸੂਤਰਾਂ ਨੇ ਦਸਿਆ ਕਿ ਰੇਲਗੱਡੀਆਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਦੀ ਯੋਜਨਾਵਾਂ ਲਈ ਇਕ ਕਮੇਟੀ ਵੀ ਬਣਾਈ ਗਈ ਹੈ। Indian Railway Woman provide Security Big Effort Madeਕਮੇਟੀ ਨੇ ਦਸਿਆ ਕਿ ਵੇਰਵੇ ਨੂੰ ਅੰਤਮ ਰੂਪ ਦੇਣ ਲਈ ਰੇਲਵੇ ਦੇ ਵੱਖਰੇ ਜ਼ੋਨ ਤੋਂ ਵਿਚਾਰ ਮੰਗੇ ਗਏ ਹਨ।ਸੂਤਰਾਂ ਨੇ ਕਿਹਾ ਕਿ ਔਰਤਾਂ ਦੇ ਡੱਬਿਆਂ ਨੂੰ ਕਿਸ ਰੰਗ ਨਾਲ ਰੰਗਿਆ ਜਾਵੇਗਾ, ਇਹ ਸਾਫ਼ ਨਹੀਂ ਕੀਤਾ ਗਿਆ ਹੈ ਪਰ ਰੇਲਵੇ ਔਰਤਾਂ ਨਾਲ ਜੁੜੇ ਗੁਲਾਬੀ ਰੰਗ 'ਤੇ ਵਿਭਾਗ ਵਿਚਾਰ ਕਰ ਰਿਹਾ ਹੈ। ਕਈ ਵਾਰ ਡੱਬੇ ਬਿਲਕੁਲ ਹੀ ਹਨੇਰੇ 'ਚ ਹੁੰਦੇ ਹਨ ਅਤੇ ਮਹਿਲਾ ਯਾਤਰੀ ਉਨ੍ਹਾਂ 'ਚ ਚੜ੍ਹਨ ਤੋਂ ਡਰਦੀਆਂ ਹਨ।Indian Railway Woman provide Security Big Effort Madeਇਹ ਸੁਰੱਖਿਆ ਦਾ ਮੁੱਦਾ ਹੈ।ਸੂਤਰਾਂ ਨੇ ਦਸਿਆ ਕਿ ਇਹ ਫ਼ੈਸਲਾ ਵੀ ਲਿਆ ਗਿਆ ਹੈ ਕਿ ਇਸ ਡੱਬਿਆਂ 'ਚ ਚਾਹੇ ਟਿਕਟ ਜਾਂਚ ਕਰਨ ਵਾਲੇ ਹੋਣ ਜਾਂ ਆਰਪੀਐਫ਼ ਕਰਮੀ,ਉਨ੍ਹਾਂ 'ਚ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ।ਕਮੇਟੀ ਨੇ ਇਹ ਵੀ ਕਿਹਾ ਕਿ ਅਗਲੇ ਤਿੰਨ ਸਾਲ 'ਚ ਔਰਤਾਂ ਵਲੋਂ ਦੇਖਭਾਲ ਕੀਤੇ ਜਾਣ ਵਾਲੇ ਸਟੇਸ਼ਨਾਂ ਦੀ ਗਿਣਤੀ ਮੌਜੂਦਾ ਤਿੰਨ ਤੋਂ ਵਧਾ ਕੇ 100 ਕੀਤੀ ਜਾਵੇਗੀ।Indian Railway Woman provide Security Big Effort Madeਕਮੇਟੀ ਨੇ ਰੇਲਵੇ ਸਟੇਸ਼ਨਾਂ ਅਤੇ ਰੇਲਗੱਡੀਆਂ 'ਚ ਇਸ ਤਰ੍ਹਾਂ ਦੇ ਬੁਨਿਆਦੀ ਢਾਂਚੇ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ,ਜਿਨ੍ਹਾਂ 'ਚ ਵੱਖ ਪਖ਼ਾਨੇ ਅਤੇ 'ਚੇਂਜਿੰਗ ਰੂਮ ਸ਼ਾਮਲ ਕੀਤੇ ਜਾਣਗੇ।

-PTCNews

Related Post