ਭਾਰਤੀ ਰੇਲਵੇ ਅੱਜ ਇਹਨਾਂ 2 ਨਿਯਮਾਂ 'ਚ ਕਰੇਗਾ ਬਦਲਾਅ, ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

By  Jashan A April 1st 2019 11:14 AM

ਭਾਰਤੀ ਰੇਲਵੇ ਅੱਜ ਇਹਨਾਂ 2 ਨਿਯਮਾਂ 'ਚ ਕਰੇਗਾ ਬਦਲਾਅ, ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ,ਨਵੀਂ ਦਿੱਲੀ: ਭਾਰਤੀ ਰੇਲਵੇ ਅੱਜ ਤੋਂ ਰੇਲਵੇ ਦੋ ਪ੍ਰਮੁੱਖ ਬਦਲਾਅ ਕਰਨ ਜਾ ਰਿਹਾ ਹੈ। ਇਨ੍ਹਾਂ ਬਦਲਾਵਾਂ ਕਾਰਨ ਰੇਲ ਯਾਤਰੀਆਂ ਨੂੰ ਸਹੂਲਤ ਵੀ ਮਿਲੇਗੀ ਅਤੇ ਸਫਰ ਵੀ ਆਸਾਨ ਹੋ ਜਾਵੇਗਾ। ਇਸ ਦੇ ਨਾਲ ਯਾਤਰੀਆਂ ਨੂੰ ਕਈ ਹੋਰ ਵੱਡੀਆਂ ਸਹੂਲਤਾਂ ਮਿਲਣਗੀਆਂ।

indian ਭਾਰਤੀ ਰੇਲਵੇ ਅੱਜ ਇਹਨਾਂ 2 ਨਿਯਮਾਂ 'ਚ ਕਰੇਗਾ ਬਦਲਾਅ, ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

ਪਹਿਲਾ ਬਦਲਾਅ: ਕਨੈਕਟਿੰਗ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰੇਲ ਵਿਭਾਗ ਨੇ ਵੱਡਾ ਤੋਹਫਾ ਦਿੱਤਾ ਹੈ। ਇਸ ਨਿਯਮ ਅਨੁਸਾਰ ਕਨੈਕਟਿੰਗ ਯਾਤਰਾ ਲਈ 2 ਟਿਕਟ ਬੁੱਕ ਕਰਵਾਉਣ ਵਾਲੇ ਯਾਤਰੀ ਆਪਣੇ ਪੀ.ਐਨ.ਆਰ. ਨੂੰ ਕਨੈਕਟ ਕਰਵਾ ਸਕਦੇ ਹਨ। ਇਸ ਨਾਲ ਲਾਭ ਇਹ ਹੋਵੇਗਾ ਕਿ ਇਕ ਟ੍ਰੇਨ ਦੇ ਲੇਟ ਹੋਣ ਦੇ ਕਾਰਨ ਦੂਜੀ ਟ੍ਰੇਨ ਛੁੱਟਣ(ਮਿਸ ਜਾਂ ਨਿਕਲ ਜਾਣ) ਦੀ ਸਥਿਤੀ ਵਿਚ ਯਾਤਰੀ ਨੂੰ ਟਿਕਟ ਦਾ ਪੂਰਾ ਪੈਸਾ ਰਿਫੰਡ ਕਰ ਦਿੱਤਾ ਜਾਵੇਗਾ।

ਹੋਰ ਪੜ੍ਹੋ:ਭਾਰਤੀ ਰੇਲਵੇ ਅੱਜ ਇਹਨਾਂ 2 ਨਿਯਮਾਂ 'ਚ ਕਰੇਗਾ ਬਦਲਾਅ, ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

ਦੂਜਾ ਬਦਲਾਅ: ਭਾਰਤੀ ਰੇਲਵੇ ਦਾ ਦੂਸਰੇ ਬਦਲਾਅ ਨਾਲ ਵੀ ਯਾਤਰੀਆਂ ਨੂੰ ਕਾਫੀ ਲਾਭ ਮਿਲੇਗਾ।ਇਸ ਦੇ ਤਹਿਤ ਭਾਰਤੀ ਰੇਲਵੇ ਅੱਜ ਤੋਂ ਆਪਣੇ ਯਾਤਰੀਆਂ ਨੂੰ ਆਪਣਾ ਬੋਰਡਿੰਗ ਸਟੇਸ਼ਨ ਬਦਲਣ ਦੀ ਸਹੂਲਤ ਵੀ ਦੇਵੇਗਾ। ਇਸ ਸਹੂਲਤ ਦੇ ਤਹਿਤ ਰੇਲ ਯਾਤਰੀ ਟ੍ਰੇਨ ਦੀ ਰਵਾਨਗੀ ਤੋਂ ਚਾਰ ਘੰਟੇ ਪਹਿਲਾਂ ਆਪਣਾ ਬੋਰਡਿੰਗ ਸਟੇਸ਼ਨ ਬਦਲ ਸਕਣਗੇ।

indian ਭਾਰਤੀ ਰੇਲਵੇ ਅੱਜ ਇਹਨਾਂ 2 ਨਿਯਮਾਂ 'ਚ ਕਰੇਗਾ ਬਦਲਾਅ, ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

ਯਾਨੀ ਤੁਸੀਂ ਚਾਰਟ ਬਨਣ ਤੋਂ 4 ਘੰਟੇ ਪਹਿਲਾਂ ਆਪਣਾ ਸਟੇਸ਼ਨ ਬਦਲ ਸਕੋਗੇ।ਇਸ ਨਿਯਮ ਦਾ ਲਾਭਜਨਰਲ ਕੋਟੇ ਦੇ ਤਹਿਤ ਰਿਜ਼ਰਵੇਸ਼ਨ ਕਰਵਾਉਣ ਵਾਲੇ ਦੇ ਨਾਲ ਤਤਕਾਲ ਕੋਟੇ ਦੇ ਤਹਿਤ ਟਿਕਟ ਬੁੱਕ ਕਰਵਾਉਣ ਵਾਲੇ ਨੂੰ ਵੀ ਲਾਭ ਹੋਵੇਗਾ।

-PTC News

Related Post