ਏਸ਼ੀਅਨ ਖੇਡਾਂ 2018 :ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਰਾਈਫ਼ਲ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਗਮਾ

By  Shanker Badra August 20th 2018 05:37 PM

ਏਸ਼ੀਅਨ ਖੇਡਾਂ 2018 :ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਰਾਈਫ਼ਲ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਗਮਾ:ਏਸ਼ੀਅਨ ਖੇਡਾਂ 2018 'ਚ ਭਾਰਤ ਦੀ ਚੰਗੀ ਸ਼ੁਰੂਆਤ ਹੋਈ ਹੈ।ਦੱਸ ਦੇਈਏ ਕਿ ਕੱਲ ਭਾਰਤ ਨੂੰ ਕੁਸ਼ਤੀ ਮੁਕਾਬਲੇ 'ਚ ਸੋਨ ਤਮਗ਼ਾ ਹਾਸਲ ਹੋਇਆ ਤੇ ਅੱਜ ਨਿਸ਼ਾਨੇਬਾਜ਼ੀ 'ਚ ਭਾਰਤ ਦੀ ਝੋਲੀ ਦੋ ਚਾਂਦੀ ਦੇ ਤਮਗ਼ੇ ਆਏ ਹਨ।ਪਹਿਲਾ ਤਮਗ਼ਾ ਦੀਪਕ ਕੁਮਾਰ ਅਤੇ ਦੂਜਾ ਲਕਸ਼ ਸ਼ੇਰੋਨ ਨੇ ਜਿੱਤਿਆ ਹੈ।

ਜਾਣਕਾਰੀ ਅਨੁਸਾਰ ਲਕਸ਼ ਸ਼ੋਰੇਨ ਨੇ ਅੱਜ ਪੁਰਸ਼ ਰਾਈਫ਼ਲ ਮੁਕਾਬਲੇ 'ਚ ਚਾਂਦੀ ਦਾ ਤਮਗ਼ਾ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।

ਇਸ ਤੋਂ ਪਹਿਲਾ ਸਵੇਰੇ ਦੀਪਕ ਕੁਮਾਰ ਨੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ 'ਚ ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਚਾਂਦੀ ਦੀ ਤਮਗ਼ਾ ਹਾਸਲ ਕੀਤਾ।

-PTCNews

Related Post