ਭਾਰਤੀ ਫਰਾਟਾ ਦੌੜਾਕ ਨਿਰਮਲਾ ਸ਼ੀਓਰਾ ’ਤੇ ਲੱਗੀ 4 ਸਾਲ ਦੀ ਪਾਬੰਦੀ ,ਵਾਪਸ ਲਏ ਗਏ ਏਸ਼ੀਅਨ ਮੈਡਲ

By  Shanker Badra October 10th 2019 11:23 AM

ਭਾਰਤੀ ਫਰਾਟਾ ਦੌੜਾਕ ਨਿਰਮਲਾ ਸ਼ੀਓਰਾ ’ਤੇ ਲੱਗੀ 4 ਸਾਲ ਦੀ ਪਾਬੰਦੀ ,ਵਾਪਸ ਲਏ ਗਏ ਏਸ਼ੀਅਨ ਮੈਡਲ:ਨਵੀਂ ਦਿੱਲੀ : ਭਾਰਤੀ ਫਰਾਟਾ ਦੌੜਾਕ ਨਿਰਮਲਾ ਸ਼ੀਓਰਾ ਨੂੰ ਡੋਪਿੰਗ ਦੇ ਚੱਲਦਿਆਂ 4 ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਭਾਰਤੀ ਦੌੜਾਕ ਨਿਰਮਲਾ ਸ਼ੀਓਰਾ'ਤੇ ਐਥਲੈਟਿਕਸ ਇੰਟਾਗ੍ਰਿਟ ਯੂਨਿਟ (ਏ.ਆਈ.ਯੂ.)  ਨੇ ਡੋਪਿੰਗ ਮਾਮਲੇ 'ਚ ਚਾਰ ਸਾਲਾਂ ਲਈ ਪਾਬੰਦੀ ਲਗਾਈ ਸੀ।ਇਸਦੇ ਨਾਲ ਹੀ ਨਿਰਮਲਾ ਸ਼ੀਓਰਾ ਤੋਂ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਜਿੱਤੇ 2 ਮੈਡਲ ਵੀ ਵਾਪਸ ਲੈ ਲਏ ਗਏ ਹਨ।ਐਥਲੈਟਿਕਸ ਇੰਟਾਗ੍ਰਿਟ ਯੂਨਿਟ (ਏ.ਆਈ.ਯੂ.) ਟ੍ਰੈਕ ਅਤੇ ਫੀਲਡ ਐਥਲੀਟਾਂ ਦੇ ਡੋਪਿੰਗ ਮਾਮਲੇ ਨੂੰ ਦੇਖਦੀ ਹੈ।

Indian sprinter Nirmala Sheoran banned for four years for doping ਭਾਰਤੀ ਫਰਾਟਾ ਦੌੜਾਕ ਨਿਰਮਲਾ ਸ਼ੀਓਰਾ ’ਤੇ ਲੱਗੀ 4 ਸਾਲ ਦੀ ਪਾਬੰਦੀ ,ਵਾਪਸ ਲਏ ਗਏ ਏਸ਼ੀਅਨ ਮੈਡਲ

ਜਾਣਕਾਰੀ ਅਨੁਸਾਰ ਏ.ਆਈ.ਯੂ. ਨੇ ਨਿਰਮਲਾ ਨੂੰ ਜੂਨ 2018 ਵਿਚ ਘਰੇਲੂ ਟੂਰਨਾਮੈਂਟ ਵਿਚ ਸਟੀਰਾਇਡ ਡਰੋਸਤਾਨੋਲੋਨ ਅਤੇ ਮੈਟਾਨੋਲੋਨ ਲੈਣ ਦਾ ਦੋਸ਼ੀ ਪਾਇਆ ਸੀ। ਉਸ ਤੋਂ ਬਾਅਦ 7 ਅਕਤੂਬਰ ਨੂੰ ਉਸ ’ਤੇ ਪਾਬੰਦੀ ਲਾ ਦਿੱਤੀ ਸੀ। ਏ.ਆਈ.ਯੂ. ਅਨੁਸਾਰ ਇਸ ਭਾਰਤੀ ਐਥਲੀਟ ਦੇ ਖੂਨ ਦੇ ਨਮੂਨੇ ਵਿਚ ਗੜਬੜੀ ਪਾਈ ਗਈ ਸੀ। ਉਸ ਨੇ ਪਾਬੰਦੀ ਨੂੰ ਮੰਨ ਲਿਆ ਹੈ ਅਤੇ ਮਾਮਲੇ ਦੀ ਸੁਣਵਾਈ ਦੀ ਮੰਗ ਨਹੀਂ ਕੀਤੀ।

Indian sprinter Nirmala Sheoran banned for four years for doping ਭਾਰਤੀ ਫਰਾਟਾ ਦੌੜਾਕ ਨਿਰਮਲਾ ਸ਼ੀਓਰਾ ’ਤੇ ਲੱਗੀ 4 ਸਾਲ ਦੀ ਪਾਬੰਦੀ ,ਵਾਪਸ ਲਏ ਗਏ ਏਸ਼ੀਅਨ ਮੈਡਲ

ਦੱਸ ਦੇਈਏ ਕਿ ਉਸ ਦੀ ਮੁਅੱਤਲੀ 28 ਜੂਨ 2018 ਤੋਂ ਲਾਗੂ ਹੋਵੇਗੀ, ਜਦਕਿ ਅਗਸਤ 2016 ਤੋਂ ਨਵੰਬਰ 2018 ਤੱਕ ਦੇ ਉਸ ਦੇ ਸਾਰੇ ਨਤੀਜੇ ਰੱਦ ਕਰ ਦਿੱਤੇ ਗਏ ਸਨ। ਨਿਰਮਲਾ ਨੇ 2017 ਵਿਚ ਭਾਰਤ ’ਚ ਹੋਈ ਏਸ਼ੀਆਈ ਚੈਂਪੀਅਨਸ਼ਿਪ ਵਿਚ 400 ਮੀਟਰ ਅਤੇ 400 ਮੀਟਰ ਰਿਲੇਅ ਵਿਚ ਸੋਨ ਤਮਗਾ ਹਾਸਲ ਕੀਤਾ ਸੀ। ਉਸਨੇ ਰੀਓ ਓਲੰਪਿਕ ਵਿੱਚ ਇਨ੍ਹਾਂ ਦੋਵਾਂ ਪ੍ਰੋਗਰਾਮਾਂ ਵਿੱਚ ਵੀ ਸ਼ਿਰਕਤ ਕੀਤੀ।

-PTCNews

Related Post