ਇੰਡੋਨੇਸ਼ੀਆ 'ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ

By  Jashan A July 8th 2019 10:00 AM -- Updated: July 8th 2019 10:03 AM

ਇੰਡੋਨੇਸ਼ੀਆ 'ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ,ਜਕਾਰਤਾ: ਇੰਡੋਨੇਸ਼ੀਆ 'ਚ ਲੋਕਾਂ ਦੀ ਨੀਂਦ ਉਸ ਸਮੇਂ ਉੱਡ ਗਈ, ਜਦੋਂ ਇਥੇ 6.9 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ।ਭੂਚਾਲ ਦਾ ਕੇਂਦਰ ਜ਼ਮੀਨ ਤੋਂ 24 ਕਿਲੋਮੀਟਰ ਦੀ ਡੂੰਘਾਈ 'ਚ ਸਥਿਤ ਸੀ।ਫਿਲਹਾਲ ਭੁਚਾਲ ਕਾਰਨ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸੁਲਾਵੇਸੀ ਅਤੇ ਉੱਤਰ ਮਲੁਕੂ ਵਿਚਾਲੇ ਮੋਲੁੱਕਾ ਸਾਗਰ 'ਚ ਸਥਿਤ ਸੀ।

ਹੋਰ ਪੜ੍ਹੋ:ਨਿਕੋਬਾਰ ਦੀਪ ਸਮੂਹ ਅਤੇ ਉਤਰਾਖੰਡ ਵਿਚ ਦੇਰ ਰਾਤ ਲੱਗੇ ਭੂਚਾਲ ਦੇ ਝਟਕੇ

ਭੁਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਇੰਡੋਨੇਸ਼ੀਆ ਦੀ ਜਿਓਫਿਜ਼ੀਕਸ ਏਜੰਸੀ ਨੇ ਆਲੇ-ਦੁਆਲੇ ਦੀ ਤੱਟੀ ਭਾਈਰਾਚਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।

-PTC News

Related Post