ਇੰਦੌਰ 'ਚ ਮਿਲਿਆ ਦੇਸ਼ ਦਾ ਪਹਿਲਾ ਗ੍ਰੀਨ ਫੰਗਸ ਦਾ ਮਰੀਜ਼, ਜਾਣੋ ਕਿੰਨਾ ਖ਼ਤਰਨਾਕ

By  Baljit Singh June 16th 2021 03:27 PM

ਇੰਦੌਰ– ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਦੇਸ਼ ਵਿਚ ਘਟਣਾ ਸ਼ੁਰੂ ਹੋ ਗਿਆ ਹੈ ਪਰ ਬਲੈਕ ਅਤੇ ਵਾਈਟ ਫੰਗਸ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਬਲੈਕ, ਵਾਈਟ ਅਤੇ ਯੈਲੋ ਫੰਗਸ ਤੋਂ ਬਾਅਦ ਹੁਣ ਦੇਸ਼ ਵਿਚ ਗ੍ਰੀਨ ਫੰਗਸ ਦਾ ਮਾਮਲਾ ਸਾਹਮਣੇ ਆ ਗਿਆ ਹੈ। ਇੰਦੌਰ ਵਿਚ ਹੁਣ ਗ੍ਰੀਨ ਫੰਗਸ ਦਾ ਮਰੀਜ਼ ਮਿਲਿਆ ਹੈ। ਇਹ ਦੇਸ਼ ਵਿਚ ਅਜਿਹਾ ਪਹਿਲਾ ਮਾਮਲਾ ਹੈ। ਮਰੀਜ਼ ਨੂੰ ਤੁਰੰਤ ਏਅਰਲਿਫਟ ਕਰਕੇ ਮੁੰਬਈ ਭੇਜਿਆ ਗਿਆ ਹੈ। ਭਾਰਤ ਵਿਚ ਕੋਰੋਨਾ ਦੇ ਤਾਂਡਵ ਤੋਂ ਬਾਅਦ ਹੁਣ ਮਰੀਜ਼ਾਂ ਨੂੰ ਫੰਗਸ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇੰਦੌਰ ਦੇ ਅਰਬਿੰਦੋ ਹਸਪਤਾਲ ਵਿਚ ਦਾਖ਼ਲ ਕੋਰੋਨਾ ਦੇ ਇਕ ਮਰੀਜ਼ ਵਿਚ ਗ੍ਰੀ ਫੰਗਸ ਪਾਇਆ ਗਿਆ ਹੈ। ਉਸ ਨੂੰ ਇਲਾਜ ਲਈ ਏਅਰਲਿਫਟ ਕਰਕੇ ਮੁੰਬਈ ਦੇ ਹਿੰਦੁਜਾ ਹਸਪਤਾਲ ਭੇਜਿਆ ਗਿਆ ਹੈ।

ਪੜੋ ਹੋਰ ਖਬਰਾਂ: ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀਆਂ ਵਧੀਆਂ ਮੁਸ਼ਕਿਲਾਂ, ਦਲਿਤਾਂ ਖਿਲਾਫ ਟਿੱਪਣੀ ‘ਤੇ SC ਕਮਿਸ਼ਨ ਨੇ ਭੇਜਿਆ ਸੰਮਨ

ਦਵਾਈ ਬੇਅਸਰ

ਮਾਣਿਕਬਾਗ ਇਲਾਕੇ ਵਿਚ ਰਹਿਣ ਵਾਲਾ 34 ਸਾਲ ਦਾ ਮਰੀਜ਼ ਕੋਰਨਾ ਨਾਲ ਇਨਫੈਕਟਿਡ ਹੋਇਆ ਸੀ। ਉਸ ਦੇ ਫੇਫੜਿਆਂ ਵਿਚ 90 ਫੀਸਦੀ ਇਨਫੈਕਸ਼ਨ ਫੈਲ ਚੁੱਕਾ ਹੈ। ਦੋ ਮਹੀਨਿਆਂ ਤਕ ਚੱਲੇ ਇਲਾਜ ਤੋਂ ਬਾਅਦ ਮਰੀਜ਼ ਦੀ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਸੀ। 10 ਦਿਨਾਂ ਬਾਅਦ ਮਰੀਜ਼ ਦੀ ਹਾਲਤ ਮੁੜ ਵਿਗੜਨ ਲੱਗੀ। ਉਸ ਦੇ ਸੱਜੇ ਫੇਫੜੇ ਵਿਚ ਪਸ ਭਰ ਗਿਆ ਸੀ। ਫੇਫੜੇ ਅਤੇ ਸਾਈਨਸ ਵਿਚ ਐਸਪਰਜਿਲਸ ਫੰਗਸ ਹੋ ਗਿਆ ਸੀ ਜਿਸ ਨੂੰ ਗ੍ਰੀਨ ਫੰਗਸ ਕਿਹਾ ਜਾ ਰਿਹਾ ਹੈ।

ਪੜੋ ਹੋਰ ਖਬਰਾ: ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਸਣੇ 5 ਮੁਲਾਜ਼ਮ ਬਰਖ਼ਾਸਤ

ਬਲੈਕ ਤੇ ਵਾਈਟ ਫੰਗਸ ਤੋਂ ਜ਼ਿਆਦਾ ਖ਼ਤਰਨਾਕ ਹੈ ਗ੍ਰੀਨ ਫੰਗਸ

ਮਾਹਿਰਾਂ ਮੁਤਾਬਕ, ਗ੍ਰੀਨ ਫੰਗਸ, ਬਲੈਕ ਅਤੇ ਵਾਈਟ ਫੰਗਸ ਤੋਂ ਜ਼ਿਆਦਾ ਖ਼ਤਰਨਾਕ ਹੈ। ਇਸ ਕਾਰਨ ਮਰੀਜ਼ ਦੀ ਹਾਲਤ ਜ਼ਿਆਦਾ ਵਿਗੜਦੀ ਜਾ ਰਹੀ ਸੀ। ਮਰੀਜ਼ ਦੇ ਮਲ ਵਿਚ ਖੂਨ ਆਉਣ ਲੱਗਾ ਸੀ। ਬੁਖਾਰ ਵੀ 103 ਡਿਗਰੀ ਬਣਿਆ ਹੋਇਆ ਸੀ। ਗ੍ਰੀਨ ਫੰਗਸ ਉੱਤੇ ਐਮਫੋਟੇਰੇਸਿਨ-ਬੀ ਟੀਕਾ ਵੀ ਅਸਰ ਨਹੀਂ ਕਰਦਾ।

ਪੜੋ ਹੋਰ ਖਬਰਾ: ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਵਿਭਾਗ ਦੀ ਬਿਲਡਿੰਗ ‘ਤੇ ਚੜ੍ਹੇ ਕੱਚੇ ਮੁਲਾਜ਼ਮ, ਦਿੱਤੀ ਆਤਮਦਾਹ ਦੀ ਚਿਤਾਵਨੀ

ਮਰੀਜ਼ ਦੀ ਹਾਲਤ ਗੰਭੀਰ

ਦੇਸ਼ ਵਿਚ ਗ੍ਰੀਨ ਫੰਗਸ ਦਾ ਇਹ ਪਹਿਲਾ ਮਾਮਲਾ ਹੈ ਜੋ ਪੋਸਟ ਕੋਵਿਡ ਮਰੀਜ਼ਾਂ ਵਿਚ ਵੇਖਿਆ ਗਿਆ ਹੈ। ਕੋਰੋਨਾ ਦੀ ਰਫ਼ਤਾਰ ਤਾਂ ਘੱਟ ਹੋ ਚੁੱਕੀ ਹੈ ਪਰ ਬਲੈਕ ਫੰਗਸ ਦੇ ਮਰੀਜ਼ਾਂ ਵਿਚ ਕਮੀ ਨਹੀਂ ਆ ਰਹੀ। ਅਜਿਹੇ ਵਿਚ ਗ੍ਰੀਨ ਫੰਗਸ ਦਾ ਸਾਹਮਣੇ ਆਉਣਾ ਚਿੰਤਾਜਨਕ ਹੈ। ਫਿਹਲਾਲ, ਮਰੀਜ਼ ਬਿਹਤਰ ਇਲਾਜ ਲਈ ਮੁੰਬਈ ਭੇਜਿਆ ਗਿਆ ਹੈ।

-PTC News

Related Post