INDvsWI: ਇੰਡੀਜ਼ ਦੇ ਖਿਲਾਫ ਅੱਜ ਸੀਰੀਜ਼ ਜਿੱਤਣ ਦੇ ਮਕਸਦ ਨਾਲ ਮੈਦਾਨ 'ਚ ਉਤਰੇਗੀ ਭਾਰਤੀ ਟੀਮ

By  Joshi November 6th 2018 09:58 AM

INDvsWI: ਇੰਡੀਜ਼ ਦੇ ਖਿਲਾਫ ਅੱਜ ਸੀਰੀਜ਼ ਜਿੱਤਣ ਦੇ ਮਕਸਦ ਨਾਲ ਮੈਦਾਨ 'ਚ ਉਤਰੇਗੀ ਭਾਰਤੀ ਟੀਮ,ਲਖਨਊ: ਮਹਿਮਾਨ ਵੈਸਟ ਇੰਡੀਜ਼ ਟੀਮ ਨੂੰ ਉਸ ਦੇ ਪਸੰਦੀਦਾ ਫਾਰਮੈਟ ਦੇ ਪਹਿਲੇ ਮੈਚ ਵਿੱਚ ਹਰਾਉਣ ਵਾਲੀ ਭਾਰਤੀ ਟੀਮ ਅੱਜ ਦੂਜੇ ਟੀ20 ਮੈਚ ਵਿੱਚ ਆਪਣਾ ਜੇਤੂ ਅਭਿਆਨ ਜਾਰੀ ਰੱਖ ਕੇ ਸੀਰੀਜ਼ ਵਿੱਚ ਅਜਿੱਤ ਵਾਧਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।

ਭਾਰਤ ਦਾ ਵੈਸਟ ਇੰਡੀਜ਼ ਦੇ ਖਿਲਾਫ ਟੀ20 ਵਿੱਚ ਚਾਰ ਮੈਚਾਂ ਵਿੱਚ ਹਾਰ ਦਾ ਕ੍ਰਮ ਐਤਵਾਰ ਨੂੰ ਕੋਲਕਾਤਾ ਵਿੱਚ ਟੁੱਟ ਗਿਆ। ਵਿੰਡੀਜ਼ ਲਈ ਇਹ ਦੋਰਾ ਹੁਣ ਤੱਕ ਵਧੀਆ ਨਹੀਂ ਰਿਹਾ ਹੈ ਅਤੇ ਅਜਿਹੇ ਵਿੱਚ ਦੂਜੇ ਮੈਚ 'ਚ ਵੀ ਭਾਰਤ ਜਿੱਤ ਦੇ ਪ੍ਰਬਲ ਦਾਵੇਦਾਰ ਦੇ ਰੂਪ ਵਿੱਚ ਮੈਦਾਨ 'ਤੇ ਉਤਰੇਗਾ।

ਭਾਰਤ ਨੇ ਐਤਵਾਰ ਦੀ ਜਿੱਤ ਤੋਂ ਪਹਿਲਾਂ ਵੈਸਟ ਇੰਡੀਜ਼ ਦੇ ਖਿਲਾਫ ਆਖਰੀ ਜਿੱਤ 23 ਮਾਰਚ 2014 ਨੂੰ ਬੰਗਲਾਦੇਸ਼ ਵਿੱਚ ਵਿਸ਼ਵ ਟੀ20 ਦੇ ਦੌਰਾਨ ਦਰਜ ਕੀਤੀ ਸੀ। ਈਡਨ ਗਾਰਡਨਸ ਵਿੱਚ 5 ਵਿਕੇਟ ਨਾਲ ਜਿੱਤ ਦੇ ਬਾਅਦ ਭਾਰਤ ਨੇ ਮੌਜੂਦਾ ਵਿਸ਼ਵ ਚੈੰਪੀਅਨ ਦੇ ਖਿਲਾਫ ਜਿੱਤ - ਹਾਰ ਦੇ ਆਪਣੇ ਰਿਕਾਰਡ ਨੂੰ 5 - 3 ਕਰ ਦਿੱਤਾ ਹੈ।

ਹੋਰ ਪੜ੍ਹੋ:ਚਮਕੌਰ ਸਾਹਿਬ ‘ਚ ਟਰੱਕ-ਕਾਰ ਵਿਚਕਾਰ ਭਿਆਨਕ ਟੱਕਰ, 1 ਦੀ ਹੋਈ ਮੌਤ

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਟੀ20 ਸੀ ਜਿਸ ਵਿੱਚ ਮਹਿੰਦਰ ਸਿੰਘ ਧੋਨੀ ਨਹੀਂ ਖੇਡੇ ਕਿਉਂਕਿ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਹੈ। ਉਹ ਵਿਕੇਟ ਦੇ ਅੱਗੇ ਭਲੇ ਹੀ ਕਮਾਲ ਨਹੀਂ ਦਿਖਾ ਪਾ ਰਹੇ ਹੋਣ ਪਰ ਵਿਕੇਟ ਦੇ ਪਿੱਛੇ ਦੀ ਚਪਲਤਾ ਅਤੇ ਉਨ੍ਹਾਂ ਦਾ ਕ੍ਰਿਕੇਟ ਗਿਆਨ ਹੁਣ ਵੀ ਟੀਮ ਲਈ ਕਾਫ਼ੀ ਮਾਅਨੇ ਰੱਖਦਾ ਹੈ। ਟੀਮ ਇੰਡੀਆ ਦੀ ਕਪਤਾਨੀ ਸੰਭਾਲ ਰਹੇ ਰੋਹਿਤ ਸ਼ਰਮਾ ਪਹਿਲੇ ਮੈਚ ਵਿੱਚ ਨਾਕਾਮ ਰਹੇ।

—PTC News

Related Post