ਵਿਆਹ ਤੋਂ ਬਾਅਦ ਸਹੁਰਿਆਂ ਦਾ ਖੁੱਲ੍ਹਿਆ ਵੱਡਾ ਭੇਤ, ਕੁੜੀ ਨੇ ਲਾਈ ਇਨਸਾਫ ਦੀ ਗੁਹਾਰ

By  Jagroop Kaur December 18th 2020 03:24 PM -- Updated: December 18th 2020 03:44 PM

ਲੁਧਿਆਣਾ : ਵਿਆਹ ਤੋਂ ਬਾਅਦ ਨੀਨਾ ਨਾਮਕ ਵਿਆਹੁਤਾ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਨਾਲ ਅਜਿਹਾ ਕੁਝ ਹੋਵੇਗਾ ਕਿ ਉਸ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ। ਦਰਅਸਲ ਨੀਨਾ ਨਿਵਾਸੀ ਪਿੰਡ ਹੀਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਵਿਚ ਉਸਨੇ ਪਤੀ, ਸੱਸ, ਸਹੁਰੇ, ਦਿਓਰ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਸਹੁਰਿਆਂ ਨੇ ਧੋਖੇ ਨਾਲ ਉਸ ਦਾ ਵਿਆਹ ਆਪਣੇ ਪੁੱਤਰ ਨਾਲ ਕਰਵਾਇਆ । ਵਿਆਹ ਸਮੇਂ ਮੁੰਡੇ ਦੇ ਕੁਵਾਰੇ ਹੋਣ ਦੀ ਗੱਲ ਹੀ ਦੱਸੀ ਸੀ ,ਪਰ ਵਿਆਹ ਤੋਂ ਬਾਅਦ ਪਤਾ ਲੱਗਾ ਕਿ ਜਿਸ ਨਾਲ ਉਸਦਾ ਵਿਆਹ ਹੋਇਆ ਹੈ। ਉਹਦਾ ਪਹਿਲਾਂ ਵੀ ਦੋ ਵਾਰ ਵਿਆਹ ਹੋ ਚੁੱਕਾ ਹੈ। ਜਦੋਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਝੂਠ ਬੋਲ ਕੇ ਵਿਆਹ ਕਿਉਂ ਕੀਤਾ ਤਾਂ ਉਹ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਲੱਗੇ।How Patriarchy Dictates When An Indian Girl Is 'Ready For Marriage' | Youth Ki Awaaz

ਨੀਨਾ ਦੇ ਭਰਾ ਸੰਜੀਵ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 13 ਦਸੰਬਰ 2006 ਨੂੰ ਕਰਨਦੀਪ ਸਿੰਘ ਨਿਵਾਸੀ ਮੈੜ ਕਾਲੋਨੀ, ਸ਼ਿਮਲਾਪੁਰੀ ਦੇ ਨਾਲ ਹੋਇਆ ਸੀ। ਸੰਜੀਵ ਨੇ ਭੈਣ ਦੇ ਸਹੁਰਿਆਂ ’ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਹ ਨਸ਼ੇ ਵੇਚਣ ਦੇ ਨਾਲ ਨਸ਼ਾ ਕਰ ਕੇ ਮੇਰੀ ਭੈਣ ਨੂੰ ਦਾਜ ਲਈ ਪ੍ਰੇਸ਼ਾਨ ਕਰਦੇ ਸਨ। ਅਸੀਂ ਉਨ੍ਹਾਂ ਨੂੰ ਕਈ ਵਾਰ ਪੈਸੇ ਕੋਈ ਚੰਗਾ ਕੰਮ ਕਰਨ ਲਈ ਦਿੱਤੇ ਪਰ ਉਹ ਰੁਪਏ ਲੈ ਕੇ ਫਿਰ ਨਸ਼ਾ ਕਰਕੇ ਮੇਰੀ ਭੈਣ ਨਾਲ ਕੁੱਟ-ਮਾਰ ਕਰਦੇ ਉਸ ਨੂੰ ਆਪਣੇ ਪੇਕਿਓਂ ਹੋਰ ਰੁਪਏ ਲਿਆਉਣ ਦੀ ਮੰਗ ਕਰਨ ਲੱਗ ਜਾਂਦੇ ਹਨ।

From cheating husbands to abusive in-laws, 6 women reveal how life changed after marriage | The Times of Indiaਇਕ ਪਤੀ ਉਸ ਦੀ ਭੈਣ ਨੂੰ ਸਾਡੇ ਘਰ ਦੇ ਬਾਹਰ ਉਸ ਨੂੰ ਇਹ ਕਹਿ ਕੇ ਛੱਡ ਗਿਆ ਕਿ ਮੈਂ ਤੈਨੂੰ ਦੋ ਦਿਨ ਬਾਅਦ ਲੈ ਜਾਵਾਂਗਾ। ਉਹ ਲੈਣ ਨਹੀਂ ਆਇਆ ਤਾਂ ਸਾਨੂੰ ਕਿਸੇ ਨੇ ਦੱਸਿਆ ਕਿ ਭੈਣ ਦਾ ਪਤੀ ਆਪਣੀ ਪਹਿਲੀ ਪਤਨੀ ਨਾਲ ਰਹਿ ਰਿਹਾ ਹੈ ਤਾਂ ਅਸੀਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਨੇ ਉਸ ਨੂੰ ਆਪਣੀ ਪਹਿਲੀ ਪਤਨੀ ਦੇ ਨਾਲ ਰੰਗੇ ਹੱਥੀਂ ਫੜ ਲਿਆ। ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਪੀੜਤਾ ਦੀ ਸ਼ਿਕਾਇਤ ’ਤੇ ਸਿਰਫ ਉਸ ਦੇ ਪਤੀ ਕਰਨਦੀਪ ਸਿੰਘ ਖਿਲਾਫ ਹੀ ਦਾਜ ਦਾ ਮੁਕੱਦਮਾ ਦਰਜ ਕੀਤਾ ਹੈ।Govt Plans Seizures Against NRI Husbands Who Abandon Their Wivesਪੀੜਤਾ ਨੇ ਦੱਸਿਆ ਕਿ ਪੁਲਿਸ ਨੇ ਸਿਰਫ ਉਸ ਦੇ ਪਤੀ ’ਤੇ ਕੇਸ ਦਰਜ ਕੀਤਾ ਹੈ, ਜਦੋਂਕਿ ਪਤੀ ਦੇ ਨਾਲ-ਨਾਲ ਸਹੁਰੇ ਪਰਿਵਾਰ ਵਾਲੇ ਅਤੇ ਹੋਰ ਲੋਕ ਵੀ ਓਨੇ ਹੀ ਦੋਸ਼ੀ ਹਨ, ਜਿਨ੍ਹਾਂ ਖਿਲਾਫ ਉਸ ਨੇ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਏ ਸਨ

Related Post