"ਤੁਹਾਡੇ ਕੋਲੋਂ ਆਉਂਦੀ ਹੈ ਗੰਦੀ ਮੁਸ਼ਕ" ਕਹਿ ਕੇ ਜਹਾਜ਼ 'ਚ ਬਿਠਾਉਣ ਤੋਂ ਕੀਤਾ ਇਨਕਾਰ, ਦੇਖੋ ਅਜੀਬੋ ਗਰੀਬ ਮਾਮਲਾ !!

By  Jashan A January 26th 2019 09:45 PM -- Updated: January 26th 2019 09:50 PM

"ਤੁਹਾਡੇ ਕੋਲੋਂ ਆਉਂਦੀ ਹੈ ਗੰਦੀ ਮੁਸ਼ਕ" ਕਹਿ ਕੇ ਜਹਾਜ਼ 'ਚ ਬਿਠਾਉਣ ਤੋਂ ਕੀਤਾ ਇਨਕਾਰ, ਦੇਖੋ ਅਜੀਬੋ ਗਰੀਬ ਮਾਮਲਾ !!,ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇੱਕ ਪਰਿਵਾਰ ਨੂੰ ਜਹਾਜ਼ 'ਚ ਸਫ਼ਰ ਕਰਨ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਉਹਨਾਂ ਵਿੱਚੋਂ ਗੰਦੀ ਮੁਸ਼ਕ ਆ ਰਹੀ ਸੀ।

international "ਤੁਹਾਡੇ ਕੋਲੋਂ ਆਉਂਦੀ ਹੈ ਗੰਦੀ ਮੁਸ਼ਕ" ਕਹਿ ਕੇ ਜਹਾਜ਼ 'ਚ ਬਿਠਾਉਣ ਤੋਂ ਕੀਤਾ ਇਨਕਾਰ, ਦੇਖੋ ਅਜੀਬੋ ਗਰੀਬ ਮਾਮਲਾ !!

ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਏਅਰ ਲਾਈਨ ਦੀ ਉਡਾਣ ਤੋਂ ਪਹਿਲਾ ਕੁਝ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਪਰਿਵਾਰ ਵਿੱਚੋਂ ਬਦਬੂ ਆ ਰਹੀ ਹੈ। ਜਿਸ ਕਰਕੇ ਡੈਟਰੌਇਟ ਦੇ ਯੋਸੀ ਐਡਲਰ ਤੇ ਪਤਨੀ ਜੈਨੀ ਅਤੇ ਉਨ੍ਹਾਂ ਦੀ 19 ਮਹੀਨਿਆਂ ਦੀ ਬੱਚੀ ਨੂੰ ਉਡਾਨ ਤੋਂ ਪਹਿਲਾਂ ਹੀ ਜਹਾਜ਼ ਤੋਂ ਬਾਹਰ ਕੱਢ ਦਿੱਤਾ ਗਿਆ।

ਖਬਰਾਂ ਮੁਤਾਬਕ ਡੈਟਰੌਇਟ ਦੇ ਰਹਿਣ ਵਾਲੇ ਐਡਲਰ ਆਪਣੇ ਪਰਿਵਾਰ ਨਾਲ ਛੁੱਟੀਆਂ ਬਿਤਾ ਕੇ ਵਾਪਿਸ ਆਪਣੇ ਘਰ ਜਾ ਰਿਹਾ ਸੀ ਤਾਂ ਵਾਪਿਸ ਜਾਂਦੇ ਐਡਲਰ ਨੂੰ ਉਸ ਦੇ ਪਰਿਵਾਰ ਸਮੇਤ ਉਡਾਣ ਤੋਂ ਪਹਿਲਾ ਹੀ ਜਹਾਜ਼ ਵਿੱਚੋ ਬਾਹਰ ਕੱਢ ਦਿੱਤਾ।

international "ਤੁਹਾਡੇ ਕੋਲੋਂ ਆਉਂਦੀ ਹੈ ਗੰਦੀ ਮੁਸ਼ਕ" ਕਹਿ ਕੇ ਜਹਾਜ਼ 'ਚ ਬਿਠਾਉਣ ਤੋਂ ਕੀਤਾ ਇਨਕਾਰ, ਦੇਖੋ ਅਜੀਬੋ ਗਰੀਬ ਮਾਮਲਾ !!

ਐਡਲਰ ਨੇ ਇਸ ਬਾਰੇ ਦੱਸਿਆ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਹਾਜ਼ ਦੇ ਕਰਮਚਾਰੀ ਅਚਾਨਕ ਹੀ ਜਹਾਜ਼ ਵਿੱਚੋਂ ਬਾਹਰ ਲੈ ਗਏ ਤੇ ਕਿਹਾ ਕਿ ਉਹਨਾਂ ਦੇ ਖਿਲਾਫ ਕੁਝ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਪਰਿਵਾਰ ਵਿੱਚੋਂ ਬਦਬੂ ਆ ਰਹੀ ਹੈ।

ਜਿਸ ਨੂੰ ਸੁਣ ਕੇ ਪੂਰਾ ਪਰਿਵਾਰ ਹੈਰਾਨ ਸੀ ਤੇ ਉਹਨਾਂ ਨੇ ਕਰਮਚਾਰੀਆਂ ਨੂੰ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਵਿੱਚੋਂ ਕੋਈ ਬਦਬੋ ਨਹੀਂ ਆਉਂਦੀ। ਐਡਲਰ ਦੇ ਪੂਰੇ ਪਰਿਵਾਰ ਨੇ ਜਹਾਜ਼ ਦੇ ਕਰਮਚਾਰੀਆਂ ਦੀਆ ਬਹੁਤ ਮਿਨਤਾ ਕੀਤੀਆਂ ਪਰ ਉਹਨਾਂ ਦੀ ਇੱਕ ਨਾ ਸੁਣੀ ਗਈ।

-PTC News

Related Post